ਨਸ਼ੇ ਲਈ ਪੈਸੇ ਨਾ ਦੇਣ ’ਤੇ ਕਲਯੁਗੀ ਪੁੱਤ ਨੇ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ

Saturday, May 06, 2023 - 09:01 PM (IST)

ਨਸ਼ੇ ਲਈ ਪੈਸੇ ਨਾ ਦੇਣ ’ਤੇ ਕਲਯੁਗੀ ਪੁੱਤ ਨੇ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ

ਜਲਾਲਾਬਾਦ (ਨਿਖੰਜ, ਜਤਿੰਦਰ)–ਪਿੰਡ ਚੱਕ ਜਾਨੀਸਰ ’ਚ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਨਸ਼ੇੜੀ ਪੁੱਤ ਵੱਲੋਂ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਘਰ ਦੇ ਸਾਮਾਨ ਦੀ ਭੰਨ-ਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਪੀੜਤ ਔਰਤ ਮਨਜੀਤ ਕੌਰ ਵਿਧਵਾ ਪਤਨੀ ਪ੍ਰਿਥੀ ਸਿੰਘ ਵਾਸੀ ਚੱਕ ਜਾਨੀਸਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਲੱਗਭਗ 25 ਸਾਲ ਪਹਿਲਾਂ ਮੌਤ ਹੋਣ ਕਾਰਨ ਉਹ ਘਰ ਦੇ ਗੁਜ਼ਾਰੇ ਲਈ ਪਿਛਲੇ ਕਾਫੀ ਸਮੇਂ ਤੋਂ ਮੰਡੀ ਲੱਖੇਵਾਲੀ ਵਿਖੇ ਚਾਹ ਦਾ ਕੰਮ ਕਰ ਕੇ ਆਪਣਾ ਗੁਜ਼ਾਰਾ ਚਲਾ ਰਹੀ ਹੈ। ਉਸ ਦੇ ਦੋਵੇਂ ਪੁੱਤ ਮਾੜੀ ਸੰਗਤ ’ਚ ਪੈਣ ਕਾਰਨ ਨਸ਼ੇ ਦੇ ਆਦੀ ਹੋਣ ਕਾਰਨ ਉਸ ਕੋਲੋਂ ਅਕਸਰ ਹੀ ਪੈਸਿਆਂ ਦੀ ਮੰਗ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਭਾਜਪਾ ਦਾ ਵੱਡਾ ਰੋਡ ਸ਼ੋਅ, ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ

PunjabKesari

ਬੀਤੇ ਦਿਨੀਂ ਉਹ ਬੀਮਾਰ ਹੋਣ ਕਾਰਨ ਦੁਕਾਨ ’ਤੇ ਨਹੀਂ ਗਈ ਸੀ ਤਾਂ ਰਾਤ ਲੱਗਭਗ 8 ਵਜੇ ਉਸ ਦਾ ਵੱਡਾ ਪੁੱਤ ਘਰ ਆਇਆ ਅਤੇ ਨਸ਼ੇ ਲਈ 200 ਰੁਪਏ ਮੰਗਣ ਲੱਗਾ ਤਾਂ ਮੇਰੇ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਉਸ ਨੇ ਗੁੱਸੇ ਵਿਚ ਆ ਕੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਮੈਨੂੰ ਗੰਭੀਰ ਰੂਪ ’ਚ ਜ਼ਖ਼ਮੀ ਕੀਤਾ ਅਤੇ ਜਿਸ ਤੋਂ ਬਾਅਦ ਉਸ ਨੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ। ਪੀੜਤ ਔਰਤ ਨੇ ਜਲਾਲਾਬਾਦ ਦੇ ਡੀ. ਐੱਸ. ਪੀ. ਅਤੁਲ ਸੋਨੀ ਸਮੇਤ ਸਬੰਧਤ ਥਾਣਾ ਦੇ ਮੁਖੀ ਕੋਲੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।


author

Manoj

Content Editor

Related News