ਕਾਲਕਾ-ਸ਼ਿਮਲਾ ਵਿਚਕਾਰ 15 ਜੁਲਾਈ ਤੱਕ ਚੱਲੇਗੀ ਸਪੈਸ਼ਲ ਟ੍ਰੇਨ

Sunday, Apr 28, 2019 - 02:21 PM (IST)

ਕਾਲਕਾ-ਸ਼ਿਮਲਾ ਵਿਚਕਾਰ 15 ਜੁਲਾਈ ਤੱਕ ਚੱਲੇਗੀ ਸਪੈਸ਼ਲ ਟ੍ਰੇਨ

ਚੰਡੀਗੜ੍ਹ/ਕਾਲਕਾ (ਲਲਨ/ਵਿਜੇ) - ਵਧਦੀ ਗਰਮੀ ਕਾਰਨ ਹੁਣ ਪ੍ਰਯਟਕਾਂਦਾ ਰੁਖ਼ ਪਹਾੜੀ ਇਲਾਕਿਆਂ ਵੱਲ ਹੋ ਰਿਹਾ ਹੈ, ਜਿਸ ਕਾਰਨ ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਟ੍ਰੇਨਾਂ 'ਚ ਪ੍ਰਯਟਕਾਂ ਨੂੰ ਸੀਟਾਂ ਨਹੀਂ ਮਿਲ ਰਹੀਆਂ। ਰੇਲਵੇ ਨੇ ਮੁਸਾਫਰਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰਖਦਿਆਂ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟ੍ਰੇਨ 27 ਅਪ੍ਰੈਲ ਤੋਂ 15 ਜੁਲਾਈ ਤੱਕ ਚੱਲੇਗੀ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਦਿਨੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਮਈ ਤੋਂ ਲੈ ਕੇ ਜੁਲਾਈ ਤੱਕ ਇਸ ਰੂਟ 'ਚ ਕਾਫ਼ੀ ਭੀੜ ਹੁੰਦੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਕਾਲਕਾ ਰੇਲਵੇ ਸਟੇਸ਼ਨ ਤੋਂ ਗੱਡੀ ਨੰਬਰ 52459 ਸਵੇਰੇ 5.10 ਵਜੇ ਚੱਲੇਗੀ ਅਤੇ ਸਵੇਰੇ 9.50 ਵਜੇ ਸ਼ਿਮਲਾ ਪੰਹੁਚੇਗੀ। ਇਸ ਦੇ ਨਾਲ ਹੀ ਟ੍ਰੇਨ ਦਾ ਸਟਾਪ ਬੜੋਗ 'ਚ ਹੋਵੇਗਾ।

ਇਹ ਟ੍ਰੇਨ ਬੜੋਗ 'ਚ ਸਵੇਰੇ 7.16 ਵਜੇ ਪੁੱਜੇਗੀ। ਸ਼ਿਮਲਾ ਤੋਂ ਗੱਡੀ ਨੰਬਰ 52460 ਸ਼ਾਮ 5.25 ਵਜੇ ਚੱਲੇਗੀ ਅਤੇ ਰਾਤ 10.05 ਵਜੇ ਕਾਲਕਾ ਪੰਹੁਚੇਗੀ। ਬੜੋਗ 'ਚ ਟ੍ਰੇਨ ਸ਼ਾਮ 7.51 ਵਜੇ ਪੰਹੁਚੇਗੀ। 20 ਮਈ ਤੋਂ ਜੂਨ ਤੱਕ ਟ੍ਰੇਨਾਂ 'ਚ ਸੀਟਾਂ ਨਹੀਂ: ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਕਰੀਬ ਸਾਰੀਆਂ ਟ੍ਰੇਨਾਂ 'ਚ 20 ਮਈ ਤੋਂ ਜੂਨ ਤੱਕ ਕਿਸੇ ਵੀ ਟ੍ਰੇਨ 'ਚ ਸੀਟ ਉਪਲੱਬਧ ਨਹੀਂ ਹੈ। ਇਸ ਕਾਰਨ ਮੁਸਾਫਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਸੀਜਨ 'ਚ ਮੁਸਾਫਰਾਂ ਦਾ ਰੁਝਾਨ ਸ਼ਿਮਲਾ ਵੱਲ ਵੱਧ ਜਾਂਦਾ ਹੈ। ਵਿਸਟਾਡੋਮ ਕੋਚ ਦਾ ਵੀ ਆਨੰਦ ਲੈ ਸਕਦੇ ਹਨ ਪ੍ਰਯਟਕ: ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਗਰਮੀਆ ਦੇ ਸੀਜ਼ਨ 'ਚ ਪ੍ਰਯਟਕ ਵਿਸਟਾਡੋਮ ਕੋਚ ਦਾ ਵੀ ਆਨੰਦ ਲੈ ਸਕਦੇ ਹਨ। ਸੂਤਰਾਂ ਅਨੁਸਾਰ ਆਈ.ਆਰ.ਟੀ.ਸੀ.ਟੀ. ਨੇ ਰੇਲਵੇ ਹੈਡਕੁਆਟਰ ਨੂੰ ਪ੍ਰੋਪੋਜਲ ਬਣਾ ਕੇ ਭੇਜਿਆ ਹੈ ਕਿ ਵਿਸਟਾਡੋਮ ਕੋਚ ਦਾ ਪੈਕੇਜ ਬਣਾਉਣ ਦਾ ਹੁਕਮ ਦਿੱਤਾ ਜਾਵੇ। ਝਰੋਖਾ ਦਾ ਘੱਟ ਹੋ ਸਕਦਾ ਹੈ ਕਿਰਾਇਆ: ਰੇਲਵੇ ਵਲੋਂ ਝਰੋਖਾ ਕੋਚ ਦੇ ਰੇਟਾਂ 'ਚ ਵੀ ਕਮੀ ਕੀਤੀ ਜਾ ਸਕਦੀ ਹੈ। ਝਰੋਖਾ ਕੋਚ ਦਾ ਕਿਰਾਇਆ ਜ਼ਿਆਦਾ ਹੋਣ ਕਾਰਨ ਇਸ ਦੀ ਬੁਕਿੰਗ ਸਾਲ 'ਚ ਕਾਫ਼ੀ ਘੱਟ ਹੁੰਦੀ ਹੈ। ਅਜਿਹੇ 'ਚ ਡੀ.ਆਰ.ਐਮ. ਦਫਤਰ ਤੋਂ ਰੇਲਵੇ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਸਦੇ ਕਿਰਾਏ 'ਚ ਕਮੀ ਕੀਤੀ ਜਾਵੇ, ਤਾਂ ਕਿ ਇਹ ਵੀ ਪ੍ਰਯਟਕਾਂ ਦੇ ਪ੍ਰਯੋਗ 'ਚ ਆ ਸਕੇ। ਜਾਣਕਾਰੀ ਅਨੁਸਾਰ ਝਰੋਖਾ ਕੋਚ ਦਾ ਕਿਰਾਇਆ ਕਰੀਬ 40 ਹਜ਼ਾਰ ਰੁਪਏ ਦੇ ਆਸਪਾਸ ਹੈ।


author

rajwinder kaur

Content Editor

Related News