ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਨੂੰ ਜਾਂਦੀ ਪਾਈਪ ਫਟੀ, ਚਾਰੇ ਪਾਸੇ ਫੈਲਿਆ ਪਾਣੀ

Friday, Jun 29, 2018 - 07:10 AM (IST)

ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਨੂੰ ਜਾਂਦੀ ਪਾਈਪ ਫਟੀ, ਚਾਰੇ ਪਾਸੇ ਫੈਲਿਆ ਪਾਣੀ

ਖਰੜ, (ਗਗਨਦੀਪ)- ਪਾਣੀ ਦੀ ਬਰਬਾਦੀ ਤੇ ਧਰਤੀ ਥੱਲੇ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਪੰਜਾਬ ਪਾਣੀ ਦੇ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ, ਜਿਸ ਤਹਿਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ 2025 'ਚ ਪੰਜਾਬ ਦੇ 60 ਫੀਸਦੀ ਹਿੱਸੇ 'ਚ ਪਾਣੀ ਖਤਮ ਹੋ ਜਾਵੇਗਾ ਤੇ ਜੋ ਪਾਣੀ ਬਚੇਗਾ ਉਹ ਵੀ ਪੀਣ ਯੋਗ ਨਹੀਂ ਰਹੇਗਾ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇਸ ਭਿਆਨਕ ਸਮੱਸਿਆ ਤੋਂ ਬਚਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤੇ ਪਾਣੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਪਰ ਦੂਜੇ ਪਾਸੇ ਪਾਣੀ ਦੀ ਸਪਲਾਈ ਦੇ ਪੁਰਾਣੇ ਪਾਈਪ ਟੁੱਟਣ ਨਾਲ ਪਾਣੀ ਦੀ ਕਾਫ਼ੀ ਬਰਬਾਦੀ ਹੋ ਗਈ ਹੈ, ਜਦਕਿ ਸਬੰਧਤ ਵਿਭਾਗ ਦੇ ਅਧਿਕਾਰੀ ਇਸ ਨੂੰ ਅਣਦੇਖਿਆ ਕਰਦੇ ਜਾਪਦੇ ਹਨ। ਅਜਿਹਾ ਹੀ ਕੁਝ ਪਿੰਡ ਘੜੂੰਆਂ ਦੇ ਸਰਸਵਤੀ ਕਾਲਜ ਨੇੜੇ ਵੇਖਣ ਨੂੰ ਮਿਲਿਆ, ਜਿਥੇ ਕਜੌਲੀ ਵਾਟਰ ਵਰਕਸ ਤੋਂ ਚੰਡੀਗੜ੍ਹ ਨੂੰ ਜਾਂਦੀ ਪਾਣੀ ਦੀ ਸਪਲਾਈ ਦੀ ਪਾਈਪ ਦਾ ਵਾਲ ਫਟਣ ਕਾਰਨ ਪਾਣੀ ਆਸ-ਪਾਸ ਦੇ ਖੇਤਾਂ ਵਿਚ ਵੜ ਗਿਆ।
ਜਾਣਕਾਰੀ ਅਨੁਸਾਰ ਪਾਈਪ ਦਾ ਵਾਲ ਰਾਤ 2 ਵਜੇ ਫਟਿਆ ਤੇ ਦੁਪਹਿਰ 1 ਵਜੇ ਤਕ ਪਾਣੀ ਨਿਰਵਿਘਨ ਚੱਲਦਾ ਰਿਹਾ। ਇਸ ਸਬੰਧੀ ਆਸ-ਪਾਸ ਦੇ ਲੋਕਾਂ ਤੇ ਕਿਸਾਨਾਂ ਵਲੋਂ ਸੂਚਿਤ ਕਰਨ 'ਤੇ ਵਿਭਾਗ ਦੇ ਕਰਮਚਾਰੀਆਂ ਨੇ ਆ ਕੇ ਪਾਈਪ ਲਾਈਨ ਠੀਕ ਕੀਤੀ। ਦੱਸਣਯੋਗ ਗੱਲ ਇਹ ਵੀ ਹੈ ਕਿ ਪਾਈਪ ਦਾ ਵਾਲ ਫਟਣ ਕਾਰਨ ਪਾਣੀ ਕਾਫੀ ਉਚਾਈ ਤਕ ਸੀ, ਜਿਸਦੇ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਸਨ, ਜਿਸ ਕਾਰਨ ਕੋਈ ਵੱਡਾ ਹਾਦਸਾ ਟਲ ਗਿਆ। 


Related News