ਭਾਰਤ ਨੇ ਵਿਸ਼ਵ ਕਬੱਡੀ ਕੱਪ 'ਚ ਕੈਨੇਡਾ ਨੂੰ 45 ਅੰਕਾਂ ਨਾਲ ਹਰਾ ਕੇ ਜਿੱਤਿਆ ਖਿਤਾਬ
Tuesday, Dec 10, 2019 - 04:03 PM (IST)
ਡੇਰਾ ਬਾਬਾ ਨਾਨਕ/ਗੁਰਦਾਸਪੁਰ (ਵਤਨ)—ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਅੱਜ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਖੇਡਿਆ ਗਿਆ। ਇਹ ਮੈਚ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਖੇਡਿਆ ਗਿਆ, ਜਿਸ 'ਚ ਭਾਰਤ ਨੇ ਕੈਨੇਡਾ ਨੂੰ 45 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਵਿਸ਼ਵ ਕਬੱਡੀ ਕੱਪ ਦਾ ਖਿਤਾਬ ਜਿੱਤ ਲਿਆ। ਇਸ ਮੈਚ 'ਚ ਭਾਰਤ ਨੇ 64 ਅੰਕ ਅਤੇ ਕੈਨੇਡਾ ਨੇ 19 ਅੰਕ ਹਾਸਲ ਕੀਤੇ।
ਇਸ ਮੈਚ ਦੀ ਸ਼ੁਰੂਆਤ 'ਚ ਭਾਰਤ ਇਕ ਮਜ਼ਬੂਤ ਇਰਾਦੇ ਨਾ ਉਤਰੀ ਅਤੇ ਕੈਨੇਡਾ ਖਿਲਾਫ ਲਗਾਤਾਰ ਅੰਕ ਹਾਸਲ ਕਰ ਕੇ ਮੈਚ 'ਚ ਇਕ ਵੱਡ ਬੜ੍ਹਤ ਬਣਾ ਲਈ। ਦੂਜੇ ਪਾਸੇ ਕੈਨੇਡਾ ਇਸ ਮੈਚ 'ਚ ਭਾਰਤ ਤੋਂ ਪਿੱਛੇ ਹੀ ਰਹੀ। ਭਾਰਤ ਨੇ ਮੈਚ ੇਦੇ ਪਹਿਲੇ ਕੁਆਰਟ ਤਕ ਕੈਨੇਡਾ ਖਿਲਾਫ ਸਕੋਰ 18-4 ਦਾ ਕਰ ਲਿਆ। ਪਹਿਲੇ ਹਾਫ ਦੇ ਦੋ ਕੁਆਰਟਾਂ 'ਚ ਕੈਨੇਡਾ ਦੀ ਟੀਮ ਸੰਘਰਸ਼ ਕਰਦੀ ਨਜ਼ਰ ਆਈ ਅੰਕਾਂ ਦੇ ਮਾਮਲੇ 'ਚ ਲਗਾਤਾਰ ਭਾਰਤ ਤੋਂ ਪਿਛੜਦੀ ਨਜ਼ਰ ਆਈ। ਭਾਰਤ ਨੇ ਕੈਨੇਡਾ ਦੇ ਮੁਕਾਬਲੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਪਹਿਲੇ ਹਾਫ ਟਾਈਮ ਤਕ ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ ਹਨ।
ਹਾਫ ਟਾਈਮ ਤੋਂ ਇਕ ਵਾਰ ਕੈਨੇਡਾ ਦੇ ਖਿਡਾਰੀ ਨੇ ਰੇਡ ਪਾ ਕੇ ਮੈਚ ਦੀ ਸ਼ਰੂਆਤ ਕੀਤੀ। ਕੈਨੇਡਾ ਨੇ ਹਾਫ ਟਾਈਮ ਤੋਂ ਲਗਾਤਾਰ 2 ਅੰਕ ਆਪਣੇ ਖਾਤੇ 'ਚ ਜੋੜੇ ਅਤੇ ਸਕੋਰ 11- 34 ਕੀਤਾ। ਇਸ ਤੋਂ ਬਾਅਦ ਕੈਨੇਡਾ ਦੀ ਟੀਮ ਭਾਰਤ ਖਿਲਾਫ ਸੰਘਰਸ਼ ਕਰਦੀ ਨਜ਼ਰ ਆਈ। ਕੈਨੇਡਾ ਵਲੋਂ 2 ਅੰਕ ਹਾਸਲ ਕਰ ਤੋਂ ਬਾਅਦ ਭਾਰਤ ਨੇ ਉਸ ਨੂੰ ਕੋਈ ਅੰਕ ਨਹੀਂ ਹਾਸਲ ਕਰਨ ਦਿੱਤਾ ਅਤੇ ਆਪਣੇ ਖਾਤੇ 'ਚ ਲਗਾਤਾਰ ਅੰਕ ਜੋੜਦੇ ਹੋਏ ਸਕੋਰ 15-50 ਕਰ ਦਿੱਤਾ। ਦੂਜੇ ਆਫ ਦੇ ਤੀਜੇ ਕੁਆਰਟਾਂ 'ਚ ਭਾਰਤ ਕੈਨੇਡਾ 'ਤੇ ਪੂਰੀ ਤਰ੍ਹਾਂ ਹਾਵੀ ਰਿਹਾ।
ਕੈਨੇਡਾ ਦੀ ਟੀਮ ਨੇ ਇਸ ਮੈਚ 'ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤ ਦੀ ਦਮਦਾਰ ਖੇਡ ਅੱਗੇ ਕੈਨੇਡਾ ਦੇ ਖਿਡਾਰੀ ਕੁਝ ਨਾਂ ਕਰ ਸਕੇ। ਦੂਜੇ ਆਫ ਦੇ ਚੌਥੇ ਕਆਰਟ 'ਚ ਭਾਰਤ ਨੇ ਕੈਨੇਡਾ ਜ਼ਬਰਦਸਤ ਖੇਡ 'ਚ ਤੇਜ਼ੀ ਲਿਆਉਂਦੀ ਅਤੇ ਮੈਚ ਇਕ ਵੱਡੀ ਬੜ੍ਹਤ ਬਣਾ ਕੇ ਮੈਚ 'ਤੇ ਪੂਰੀ ਤਰਾਂ ਆਪਣੀ ਫੜ੍ਹ ਬਣਾ ਲਈ। ਇਸ ਉਪਰੰਤ ਹੋਏ ਬਾਕੀ ਤਿੰਨੇ ਕੁਆਰਟਰਾਂ 'ਚ ਭਾਰਤ ਨੇ ਕੈਨੇਡਾ ਖਿਲਾਫ ਆਪਣੀ ਬੜ੍ਹਤ ਬਰਕਰਾਰ ਰੱਖਦੇ ਹਏ ਇਹ ਮੈਚ 64-19 ਅੰਕਾਂ ਨਾਲ ਇਹ ਫਾਈਨਲ ਮੈਚ ਜਿੱਤ ਲਿਆ।
ਉਥੇ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਇਸ ਵਿਸ਼ਵ ਕਬੱਡੀ ਕੱਪ ਦੇ ਹੋ ਰਹੇ ਫਾਈਨਲ ਮੈਚਾਂ ਦੀ ਸ਼ੁਰੂਆਤ ਕਰਨ ਪੁੱਜੇ ਹੋਏ ਸਨ ਅਤੇ ਇਸ ਮੌਕੇ 'ਤੇ ਕੈਬਨਿਟ ਮੰਤਰੀ ਰਾਜਿੰਦਰ ਬਾਜਵਾ ਅਤੇ ਐੱਮ. ਐੱਲ. ਏ ਬਰਿੰਦਰ ਮਿੱਤਰ ਪਾਹੜਾ ਵੀ ਮੌਜੂਦ ਸਨ।
ਅੱਜ ਵਿਸ਼ਵ ਕਬੱਡੀ ਦੇ 3 ਅਤੇ 4 ਸਥਾਨ ਲਈ ਹੋਏ ਮੁਕਾਬਲੇ 'ਚ ਅਮਰੀਕਾ ਨੇ ਇੰਗਲੈਂਡ ਨੂੰ 7 ਅੰਕਾਂ ਦੇ ਫਰਕ (42-35) ਨਾਲ ਹਰਾ ਦਿੱਤਾ ਅਤੇ ਅਮਰੀਕਾ ਇਹ ਮੈਚ ਜਿੱਤ ਕੇ ਤੀਜਾ ਸਥਾਨ ਹਾਸਲ ਕਰਨ 'ਚ ਸਫਲ ਰਹੀ, ਜਦ ਕਿ ਇੰਗਲੈਂਡ ਨੂੰ ਚੌਥੇ ਸਥਾਨ ਨਾਲ ਹੀ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਮੈਚ 'ਚ ਭਾਰਤ ਨੇ ਅਮਰੀਕਾ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ।
ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ ਅੱਜ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ 'ਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਨੇ ਸ਼ਿਰਕਤ ਕੀਤੀ। ਜਿਨਾਂ 'ਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਦੀ ਟੀਮ ਸ਼ਾਮਲ ਸੀ।