ਨਾਬਾਲਗ ਵੱਲੋਂ 12 ਸਾਲਾ ਬੱਚੇ ਨਾਲ ਬਦਫੈਲੀ, ਗ੍ਰਿਫਤਾਰ

Wednesday, Apr 21, 2021 - 10:18 PM (IST)

ਨਾਬਾਲਗ ਵੱਲੋਂ 12 ਸਾਲਾ ਬੱਚੇ ਨਾਲ ਬਦਫੈਲੀ, ਗ੍ਰਿਫਤਾਰ

ਫਿਲੌਰ, (ਭਾਖੜੀ)- 12 ਸਾਲ ਦੇ ਨਾਬਾਲਗ ਬੱਚੇ ਨਾਲ 17 ਸਾਲ ਦੇ ਲੜਕੇ ਵੱਲੋਂ ਬਦਫੈਲੀ ਕਰਨ ਦੀ ਖ਼ਬਰ ਹੈ। ਪੁਲਸ ਨੇ ਪੀੜਤ ਦੇ ਰਿਸ਼ਤੇ ’ਚ ਲਗਦੇ ਭਰਾ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੂਚਨਾ ਮੁਤਾਬਕ ਨਾਲ ਲਗਦੇ ਪਿੰਡ ਦਾ ਰਹਿਣ ਵਾਲਾ 12 ਸਾਲਾ ਬੱਚਾ ਸ਼ਾਮ 6 ਵਜੇ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਉਸੇ ਮੁਹੱਲੇ ਦਾ ਰਹਿਣ ਵਾਲਾ 17 ਸਾਲ ਦਾ ਨਾਬਾਲਗ ਲੜਕਾ ਉਸ ਨੂੰ ਵਰਗਲਾ ਕੇ ਕੋਲ ਦੇ ਜੰਗਲ ਵਿਚ ਲੈ ਗਿਆ, ਜਿੱਥੇ ਉਸ ਨੇ ਬੱਚੇ ਦੇ ਨਾਲ ਮਾੜੀ ਹਰਕਤ ਕੀਤੀ।

ਘਟਨਾ ਸਮੇਂ ਪੀੜਤ ਬੱਚੇ ਦਾ ਰਿਸ਼ਤੇ ਵਿਚ ਲਗਦਾ ਭਰਾ ਉਧਰੋਂ ਗੁਜ਼ਰ ਰਿਹਾ ਸੀ। ਉਸ ਨੇ ਆਪਣੇ ਭਰਾ ਦੀਆਂ ਚੀਕਣ ਦੀਆਂ ਅਵਾਜ਼ਾਂ ਸੁਣ ਕੇ ਜਦੋਂ ਜੰਗਲ ਦੇ ਅੰਦਰ ਜਾ ਕੇ ਦੇਖਿਆ ਤਾਂ ਮੁਲਜ਼ਮ ਉਸ ਨਾਲ ਬਦਫੈਲੀ ਕਰ ਰਿਹਾ ਸੀ, ਜੋ ਉਸ ਦੇ ਭਰਾ ਨੂੰ ਦੇਖ ਕੇ ਉਥੋਂ ਭੱਜ ਗਿਆ। ਭਰਾ ਨੇ ਪੀੜਤ ਬੱਚੇ ਨੂੰ ਘਰ ਪਹੁੰਚਾਇਆ, ਜਿਸ ਤੋਂ ਬਾਅਦ ਪੂਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤ ਬੱਚੇ ਦੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਬੱਚੇ ਦੀ ਡਾਕਟਰੀ ਜਾਂਚ ਕਰਵਾਈ ਜਾਵੇਗੀ।


author

Bharat Thapa

Content Editor

Related News