ਮਕਸੂਦਾਂ ਸਬਜ਼ੀ ਮੰਡੀ ''ਚ ਲੱਗੇ ਗੰਦਗੀ ਦੇ ਢੇਰ
Wednesday, Aug 05, 2026 - 12:07 PM (IST)
ਜਲੰਧਰ (ਪੰਕਜ, ਕੁੰਦਨ)- ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ ਵਿਚ ਚਾਰੋਂ ਪਾਸੇ ਗੰਦਗੀ ਦੀ ਢੇਰ ਲੱਗੇ ਹੋਏ ਹਨ। ਅੱਜ ਸਵੇਰੇ ਥੋੜ੍ਹੀ ਜਿਹੀ ਬਾਰਿਸ਼ ਕਾਰਨ ਮੰਡੀ 'ਚ ਭਾਰੀ ਪਾਣੀ ਭਰ ਗਿਆ, ਜਿਸ ਕਾਰਨ ਖ਼ਰੀਦਦਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸ ਦੇਈਏ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਕਸੂਦਾਂ ਸਬਜ਼ੀ ਮੰਡੀ 'ਚ ਸਬਜ਼ੀਆਂ ਦਾ ਕਾਰੋਬਾਰ ਕਰਨ ਲਈ ਆਉਂਦੇ ਹਨ।

ਮਕਸੂਦਾਂ ਸਬਜ਼ੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀ ਦੇ ਅੰਦਰ ਸਾਫ਼-ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਮੰਡੀ ਦੇ ਅੰਦਰ ਆਉਣ-ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼ ਹਦਾਇਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
