ਜਲੰਧਰ ਦੇ ਮਸ਼ਹੂਰ ਕਾਲਜ ''ਚ ਭਿੜੇ ਵਿਦਿਆਰਥੀ, ਚੱਲੇ ਲੱਤਾਂ-ਮੁੱਕੇ

Saturday, Aug 08, 2026 - 01:58 PM (IST)

ਜਲੰਧਰ ਦੇ ਮਸ਼ਹੂਰ ਕਾਲਜ ''ਚ ਭਿੜੇ ਵਿਦਿਆਰਥੀ, ਚੱਲੇ ਲੱਤਾਂ-ਮੁੱਕੇ

ਜਲੰਧਰ (ਸੋਨੂੰ)-  ਜਲੰਧਰ ਦੇ ਏ. ਪੀ. ਜੇ. ਵਿਚ ਸਾਰੇ ਵਿਦਿਆਰਥੀਆਂ ਲਈ ਮਾਡਲ ਯੂਨਾਈਟੇਡ ਨੈਸ਼ੈਂਸ ਆਯੋਜਿਤ ਕਰਵਾਈ ਗਈ ਸੀ। ਇਸ ਪ੍ਰੋਗਰਾਮ ਵਿਚ ਵੇਟਰ ਅਤੇ ਵਿਦਿਆਰਥੀਆਂ ਵਿਚਾਲੇ ਲੱਤਾਂ-ਮੁੱਕੇ ਚੱਲ ਪਏ। ਇਸ ਦੀ ਇਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਜਾਣਕਾਰੀ ਮੁਤਾਬਕ ਏ. ਪੀ. ਜੇ. ਕਾਲਜ ਕੈਂਪਸ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਇਕ ਭੋਜਨ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਸਮਾਗਮ ਦੌਰਾਨ ਕਈ ਮਸ਼ਹੂਰ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਦੌਰਾਨ ਕੁਝ ਵਿਦਿਆਰਥੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

PunjabKesari

ਇਹ ਵੀ ਪੜ੍ਹੋ: ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ ਮਿਲਿਆ ਪੂਰਾ ਘਰ

PunjabKesari

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਇਸ ਮਨਿਸਟਰੀ 'ਚ ਸ਼ਹਿਰ ਦੇ ਮਸ਼ਹੂਰ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ ਸਨ। ਜੇਕਰ ਬੱਚੇ ਸਕੂਲ ਕੰਪਲੈਕਸ ਵਿੱਚ ਸੁਰੱਖਿਅਤ ਨਹੀਂ ਹਨ ਤਾਂ ਅਜਿਹੇ ਸਮਾਗਮ ਕਰਵਾਉਣਾ ਕਿੰਨਾ ਕੁ ਉਚਿਤ ਹੈ? ਇਸ ਦਾ ਅੰਦਾਜ਼ਾ ਵਾਇਰਲ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਇਕ-ਦੂਜੇ ਨਾਲ ਧੱਕਾ-ਮੁੱਕੀ ਕਰਨ ਅਤੇ ਹੱਥੋਪਾਈ ਕਰਦੇ ਹੋਏ ਵਿਖਾਈ ਦੇ ਰਹੇ ਹਨ। ਹਾਲਾਂਕਿ ਬੱਚਿਆਂ ਦੀ ਇਹ ਵਾਇਰਲ ਵੀਡੀਓ ਸ਼ਹਿਰ ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਸੀਂ ਇਸ ਮਾਮਲੇ ਬਾਰੇ ਏ. ਪੀ. ਜੇ. ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। 

PunjabKesari

ਇਹ ਵੀ ਪੜ੍ਹੋ: ਪੰਜਾਬ: ਪੁਲਸ ਹਿਰਾਸਤ 'ਚੋਂ ਨੌਜਵਾਨ ਗੱਡੀ ਤੋਂ ਛਾਲ ਮਾਰ ਕੇ ਭੱਜਿਆ! ਪਈਆਂ ਭਾਜੜਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News