ਪੱਤਰਕਾਰ ਰਮਨਦੀਪ ਸੋਢੀ ਦਾ ਪਿੰਡ ਰਣਜੀਤ ਗੜ੍ਹ ਵੱਲੋਂ ਸਨਮਾਨ

Monday, Aug 23, 2021 - 03:08 PM (IST)

ਪੱਤਰਕਾਰ ਰਮਨਦੀਪ ਸੋਢੀ ਦਾ ਪਿੰਡ ਰਣਜੀਤ ਗੜ੍ਹ ਵੱਲੋਂ ਸਨਮਾਨ

ਸ੍ਰੀ ਮੁਕਤਸਰ ਸਾਹਿਬ (ਬਿਊਰੋ): ਪੱਤਰਕਾਰੀ ਦੇ ਖ਼ੇਤਰ ’ਚ ਨਾਮਨਾ ਖੱਟਣ ਵਾਲੇ ਜਗਬਾਣੀ ਟੀ.ਵੀ. ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਣਜੀਤ ਗੜ੍ਹ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਦੀ ਸਰਪੰਚ ਅਮਰਜੀਤ ਕੌਰ, ਉਨ੍ਹਾਂ ਦੇ ਪਤੀ ਡਾ. ਜਸਵਿੰਦਰ ਸਿੰਘ ਬਰਾੜ, ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਮੇਤ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਰਮਨਦੀਪ ਨੇ ਉਨ੍ਹਾਂ ਦੇ ਪਿੰਡ ਦਾ ਨਾਮ ਪੂਰੀ ਦੁਨੀਆ ’ਚ ਰੋਸ਼ਨ ਕੀਤਾ ਹੈ। ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਆਖਿਆ ਕਿ ਪੂਰਾ ਪਿੰਡ ਇਸ ਗੱਲ ਦਾ ਫਖ਼ਰ ਕਰਦਾ ਹੈ ਕਿ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਰਮਨਦੀਪ ਨੇ ਅਣਥੱਕ ਮਿਹਨਤ ਕਰਦਿਆਂ ਵੱਡੇ ਪੱਤਰਕਾਰਾਂ ਦੀ ਸੂਚੀ ‘ਚ ਆਪਣਾ ਨਾਮ ਸ਼ਾਮਲ ਕੀਤਾ ਹੈ। ਉਹ ਉਮੀਦ ਕਰਦੇ ਹਨ ਕਿ ਤਰੱਕੀ ਦਾ ਸਿਲਸਿਲਾ ਰਮਨਦੀਪ ਏਸੇ ਹੀ ਤਰ੍ਹਾਂ ਬਰਕਰਾਰ ਰੱਖੇਗਾ ਤੇ ਪਿੰਡ ਵੀ ਉਸ ਦੇ ਹੋਰ ਸਨਮਾਨਾਂ ਲਈ ਉਡੀਕ ਕਰੇਗਾ। 

ਇਹ ਵੀ ਪੜ੍ਹੋ :  ਸ਼੍ਰੋਮਣੀ ਅਕਾਲੀ ਦਲ ਨੇ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਐਲਾਨਿਆ ਉਮੀਦਵਾਰ

PunjabKesari

ਸਨਮਾਨ ਹਾਸਲ ਕਰਨ ਉਪਰੰਤ ਰਮਨਦੀਪ ਸੋਢੀ ਨੇ ਪੂਰੇ ਪਿੰਡ ਦਾ ਧੰਨਵਾਦ ਕਰਦਿਆਂ ਆਪਣੇ ਅਧਿਆਪਕਾਂ, ਪਰਿਵਾਰ ਅਤੇ ਸਮੁੱਚੇ ਪਿੰਡ ਵਾਸੀਆਂ ਦਾ ਇਸ ਮੁਕਾਮ ਤੱਕ ਪਹੁੰਚਣ ਲਈ ਦਿੱਤੇ ਯੋਗਦਾਨ ਲਈ ਧੰਨਵਾਦ ਕੀਤਾ। ਸੋਢੀ ਨੇ ਕਿਹਾ ਕਿ ਬੇਸ਼ੱਕ ਜਗਬਾਣੀ ਦੇ ਕਰਕੇ ਦੁਨੀਆ ’ਚ  ਉਨ੍ਹਾਂ ਨੂੰ ਮਕਬੂਲੀਅਤ ਅਤੇ ਸਤਿਕਾਰ ਮਿਲਿਆ ਹੈ ਪਰ ਉਨ੍ਹਾਂ ਦੀ ਰੂਹ ਨੂੰ ਖੁਸ਼ੀ ਦੇਣ ਵਾਲਾ ਸਭ ਤੋਂ ਵੱਡਾ ਸਨਮਾਨ ਅੱਜ ਦਾ ਹੈ ਜੋ ਪਿੰਡ ਦੀ ਪੰਚਾਇਤ ਅਤੇ ਸਪੋਰਟਸ ਕਲੱਬ ਸਮੇਤ ਪਿੰਡ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ। ਦਰਅਸਲ ਪਿੰਡ ਦੇ ਸਪੋਰਟਸ ਕਲੱਬ ਵੱਲੋਂ ਪਿੰਡ ਰਣਜੀਤਗੜ੍ਹ ਅਤੇ ਝੁੱਗੇ ਰਣਜੀਤਗੜ੍ਹ ਦੀਆਂ ਦੋਨਾ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਮੈਚ ਕਰਵਾਏ ਗਏ ਹਨ। ਇਸ ਟੂਰਨਾਮੈਂਟ ’ਚ 40 ਦੇ ਕਰੀਬ ਟੀਮਾਂ ਵੱਲੋਂ ਹਿੱਸਾ ਲਿਆ ਗਿਆ ਹੈ। ਪੰਜਾਬ ਭਰ ਤੋਂ ਇਲਾਵਾ ਹਰਿਆਣਾ ਤੋਂ ਵੀ ਖਿਡਾਰੀ ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਪਹੁੰਚੇ ।

ਇਹ ਵੀ ਪੜ੍ਹੋ :  ਮੋਗਾ: ਰੱਖੜੀ ਮੌਕੇ ਮਾਂ ਨੂੰ ਮਿਲਿਆ ਅਨੋਖਾ ‘ਤੋਹਫਾ’,14 ਵਰ੍ਹੇ ਪਹਿਲਾਂ ਗੁੰਮ ਹੋਏ ਪੁੱਤਰ ਨੂੰ ਦੇਖ ਅੱਖਾਂ ’ਚੋਂ ਵਹਿ ਤੁਰੇ ਹੰਝੂ (ਤਸਵੀਰਾਂ)


author

Shyna

Content Editor

Related News