4 ਸਾਲ ਤੋਂ ਟੀ.ਵੀ. ਤੇ ਸਮਾਰਟ ਫੋਨ ਤੋਂ ਦੂਰ ਰਹਿ ਕੇ ਇਨ੍ਹਾਂ ਵਿਦਿਆਰਥੀਆਂ ਨੇ ਗੱਡੇ ਝੰਡੇ

Wednesday, May 01, 2019 - 01:48 PM (IST)

4 ਸਾਲ ਤੋਂ ਟੀ.ਵੀ. ਤੇ ਸਮਾਰਟ ਫੋਨ ਤੋਂ ਦੂਰ ਰਹਿ ਕੇ ਇਨ੍ਹਾਂ ਵਿਦਿਆਰਥੀਆਂ ਨੇ ਗੱਡੇ ਝੰਡੇ

ਰੂਪਨਗਰ (ਸੱਜਣ ਸੈਣੀ)— ਰੂਪਨਗਰ ਸਤਲੁਜ ਪਬਲਿਕ ਸਕੂਲ ਦੇ ਵਿਦਿਆਰਥੀ ਤੁਰਣ ਭੁਮਲਾ ਨੇ ਜੇ. ਈ. ਈ. ਮੇਨ 'ਚ 98.7 ਫਿਸਦੀ ਅੰਕ ਲੈ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਵੀ ਜੇ. ਈ. ਈ. ਮੇਨ 'ਚ 92.7 ਫਿਸਦੀ ਅੰਕ ਲੈ ਕੇ ਮਾਂ-ਬਾਪ ਅਤੇ ਸਕੂਲ ਦਾ ਨਾਮ ਚਮਕਾਇਆ ਹੈ। ਦੋਵੋਂ ਵਿਦਿਆਰਥੀਆਂ ਦਾ ਸਕੂਲ ਦੇ ਚੇਅਰਮੈਨ ਅਤੇ ਸਮੂਹ ਸਟਾਫ ਵੱਲੇਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਭਵਿੱਖ 'ਚ ਹੋਰ ਜ਼ਿਆਦਾ ਕਾਮਯਾਬੀ ਲਈ ਆਸ਼ਿਰਬਾਦ ਦਿੱਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਜੇ. ਕੇ. ਜੱਗੀ ਨੇ ਗੱਲ ਕਰਦੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਨ੍ਹਾਂ ਦੇ ਸਕੂਲ ਦੇ ਦੋ ਵਿਦਿਆਰਥੀਆਂ ਨੇ ਜੇ. ਈ. ਈ. 'ਚ ਚੰਗੇ ਅੰਕ ਪ੍ਰਾਪਤ ਕਰਕੇ ਖੂਬ ਨਾਮ ਚਮਕਾਇਆ ਹੈ। 

PunjabKesari
ਜੇ. ਈ. ਈ. 'ਚ ਵਧੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਤੁਰਣ ਭੁਮਲਾ ਅਤੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਕਾਮਯਾਬੀ ਮਾਪਿਆਂ ਅਤੇ ਸਕੂਲ ਦੇ ਵਧੀਆ ਉਪਰਾਲਿਆਂ ਕਰਕੇ ਸੰਭਵ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਇੰਜਨੀਅਰ ਬਣਨਾ ਚਾਹੁੰਦੇ ਹਨ। 

PunjabKesari
ਤਰੁਣ ਭੁਮਲਾ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਚਾਰ ਸਾਲ ਤੋਂ ਆਪਣੇ ਘਰ 'ਚ ਟੈਲੀਵਿਜ਼ਲ ਨਹੀਂ ਚਲਾਇਆ ਗਿਆ ਅਤੇ ਨਾ ਹੀ ਤਰੁਣ ਨੂੰ ਸਮਾਰਟ ਫੋਨ ਲੈ ਕੇ ਦਿੱਤਾ, ਜਿਸ ਕਰਕੇ ਅੱਜ ਉਹ ਪੜ੍ਹਾਈ 'ਚ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਰੁਣ ਨੂੰ ਸ਼ੋਸ਼ਲ ਮੀਡੀਆ ਤੋਂ ਦੂਰ ਰੱਖਿਆ ਨਹੀਂ ਤਾਂ ਅੱਜ ਦੇ ਜਮਾਨੇ 'ਚ ਸ਼ੋਸ਼ਨ ਮੀਡੀਆ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣੀ ਜਕੜ 'ਚ ਰੱਖਕੇ ਨਲਾਇਕ ਬਣਾ ਰੱਖਿਆ ਹੈ।

PunjabKesari


author

shivani attri

Content Editor

Related News