''ਆਪ'' ਨੂੰ ਝੜਕਾ, ਸਰਪੰਚ ਸਮੇਤ ਕਈ ਆਗੂ ਕਾਂਗਰਸ ''ਚ ਸ਼ਾਮਲ

Sunday, Dec 24, 2017 - 04:56 PM (IST)

''ਆਪ'' ਨੂੰ ਝੜਕਾ, ਸਰਪੰਚ ਸਮੇਤ ਕਈ ਆਗੂ ਕਾਂਗਰਸ ''ਚ ਸ਼ਾਮਲ


ਫਿਰੋਜ਼ਪੁਰ (ਸ਼ੈਰੀ, ਪਰਮਜੀਤ) - ਪਿੰਡ ਮਿਰਜੇ ਕੇ ਤੋਂ 'ਆਪ' ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਪਿੰਡ ਦੇ ਸਰਪੰਚ ਸਮੇਂ ਕਈ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਜਗਦੇਵ ਸਿੰਘ ਕਾਲਾ ਪਿੰਡ ਲੱਲੇ ਦੀ ਅਗਵਾਈ ਵਿਚ ਸ਼ਾਮਲ ਹੋਏ ਸਰਪੰਚ ਸ਼ਿੰਦਰ ਸਿੰਘ, ਲਵਪ੍ਰੀਤ ਸਿੰਘ ਪੰਚਾਇਤ ਮੈਂਬਰ, ਨੱਥਾ ਸਿੰਘ ਪੰਚਾਇਤ ਮੈਂਬਰ, ਚਮਕੌਰ ਸਿੰਘ, ਜਗਸੀਰ ਸਿੰਘ ਤੇ ਜਗਸੀਰ ਸਿੰਘ ਨਰੇਗਾ ਪ੍ਰਧਾਨ ਨੂੰ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸ਼੍ਰੀਮਤੀ ਸਤਿਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਨੇ ਸਿਰੋਪਾ ਪਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਕੇ ਸਵਾਗਤ ਕੀਤਾ। ਸ੍ਰੀ ਗਹਿਰੀ ਨੇ ਕਿਹਾ ਕਿ ਕੋਈ ਵੀ ਵਰਕਰ ਜਾਂ ਆਗੂ ਕਿਸੇ ਪਾਰਟੀ ਨੂੰ ਛੱਡ ਕੇ ਆਉਦਾ ਹੈ ਉਸ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ ਕਾਲਾ ਲੱਲੇ, ਸੁਰਜੀਤ ਸਿੰਘ ਫੁੰਲਰਵੰਨ ਚੇਅਰਮੈਨ, ਪ੍ਰੀਤਮ ਸਿੰਘ ਪਿਆਰੇਆਣਾ ਪ੍ਰਧਾਨ, ਮਾਨ ਸਿੰਘ ਮਾਨ ਪ੍ਰਧਾਨ ਟਰੱਕ ਯੂਨੀਅਨ ਤੇ ਹੋਰ ਹਾਜ਼ਰ ਸਨ।


Related News