ਹੋਟਲ ’ਚ ਨੌਜਵਾਨ ਦਾ ਕਤਲ, ਮਹਿਲਾ ਸਮੇਤ 2 ਨਾਮਜ਼ਦ

Wednesday, May 14, 2025 - 02:14 AM (IST)

ਹੋਟਲ ’ਚ ਨੌਜਵਾਨ ਦਾ ਕਤਲ, ਮਹਿਲਾ ਸਮੇਤ 2 ਨਾਮਜ਼ਦ

ਰਾਜਪੁਰਾ (ਹਰਵਿੰਦਰ, ਚਾਵਲਾ) - ਥਾਣਾ ਸਿਟੀ ਅਧੀਨ ਪੈਂਦੇ ਇਕ ਹੋਟਲ ’ਚ 29 ਸਾਲਾ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਸਮੇਤ 2 ਵਿਅਕਤੀਆਂ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐੱਸ. ਐੱਚ. ਓ. ਇੰਸਪੈਕਟਰ ਕਿਰਪਾਲ ਸਿੰਘ ਮੋਹੀ ਤੋਂ ਮਿਲੀ ਜਾਣਕਾਰੀ ਅਨੁਸਾਰ ਗਗਨ ਚੌਕ ਨੇੜੇ ਪੈਂਦੇ ਹੋਟਲ ਕੈਨੇਡੀਅਨ ’ਚ ਇਕ ਜਨਸੂਆ ਵਾਸੀ ਕਰਨ (29) ਦੀ ਲਾਸ਼ ਮਿਲੀ। ਮ੍ਰਿਤਕ ਦੀ ਭੈਣ ਰੱਜੀ ਪਤਨੀ ਮਨਪ੍ਰੀਤ ਸਿੰਘ ਵਾਸੀ ਗੋਬਿੰਦਗੜ੍ਹ ਨੇ ਬਿਆਨ ਦਿੱਤੇ ਕਿ ਉਸ ਦਾ ਭਰਾ ਕਰਨ ਪਿੰਡ ਦੀ ਹੀ ਰਹਿਣ ਵਾਲੀ ਆਸ਼ਾ ਕੁਮਾਰੀ ਨੂੰ ਹੋਟਲ ’ਚ ਮਿਲਣ ਗਿਆ ਸੀ। ਆਸ਼ਾ ਅਤੇ ਹੋਟਲ ਦੇ ਮਾਲਕ ਤੇਜਿੰਦਰ ਸਿੰਘ ਨੇ ਮਿਲ ਕੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ, ਜਿਸ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ।

ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਤੇਜਿੰਦਰ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਰਾਜਪੁਰਾ ਅਤੇ ਆਸ਼ਾ ਕੁਮਾਰੀ ਵਾਸੀ ਜਨਸੂਆ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਤੇਜਿੰਦਰ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਹੈ। ਆਸ਼ਾ ਮੋਕੇ ਤੋ ਫਰਾਰ ਹੋ ਗਈ, ਜਿਸ ਦੀ ਪੁਲਸ ਭਾਲ ਕਰ ਰਹੀ ਹੈ।
 


author

Inder Prajapati

Content Editor

Related News