ਪਾਕਿਸਤਾਨੀ ਭਿਖਾਰੀਆਂ ਤੋਂ ਕਈ ਦੇਸ਼ ਪ੍ਰੇਸ਼ਾਨ, ਇਕ ਸਾਲ ’ਚ 5000 ਖਦੇੜ ਕੇ ਭੇਜੇ ਵਾਪਸ

Monday, May 19, 2025 - 11:02 PM (IST)

ਪਾਕਿਸਤਾਨੀ ਭਿਖਾਰੀਆਂ ਤੋਂ ਕਈ ਦੇਸ਼ ਪ੍ਰੇਸ਼ਾਨ, ਇਕ ਸਾਲ ’ਚ 5000 ਖਦੇੜ ਕੇ ਭੇਜੇ ਵਾਪਸ

ਜਲੰਧਰ- ਪਾਕਿਸਤਾਨ ਦੀ ਆਰਥਿਕ ਹਾਲਤ ਜੱਗ ਜ਼ਾਹਿਰ ਹੈ। ਉਹ ਹਮੇਸ਼ਾ ਦੁਨੀਆ ਭਰ ’ਚ ਬੇਚਾਰਾ ਬਣ ਕੇ ਰਾਹਤ ਦੀ ਉਮੀਦ ਲਾਏ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਕੋਲ ਰੋਜ਼ੀ-ਰੋਟੀ ਦਾ ਸਾਧਨ ਸਿਰਫ ਭੀਖ ਮੰਗਣਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਾਕਿਸਤਾਨ ਪੂਰੀ ਦੁਨੀਆ ’ਚ ਭਿਖਾਰੀ ਦੇਸ਼ ਦੇ ਨਾਂ ਨਾਲ ਮਸ਼ਹੂਰ ਹੈ। ਇਸ ਦਰਮਿਆਨ ਪਾਕਿਸਤਾਨ ਦੇ ਮਾਮਲੇ ’ਚ ਇਕ ਅਜਿਹੀ ਰਿਪੋਰਟ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। 

ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਹਾਲ ਹੀ ’ਚ ਕਈ ਦੇਸ਼ਾਂ ਤੋਂ ਕੱਢੇ ਗਏ ਪਾਕਿਸਤਾਨੀ ਭਿਖਾਰੀਆਂ ਦੀ ਗਿਣਤੀ ਦਾ ਖੁਲਾਸਾ ਕੀਤਾ ਹੈ। ਇਸ ’ਚ ਨੈਸ਼ਨਲ ਅਸੈਂਬਲੀ ਨੂੰ ਸੌਂਪੇ ਗਏ ਇਕ ਲਿਖਤੀ ਬਿਆਨ ਦੇ ਅਨੁਸਾਰ ਸਾਲ 2024 ਤੋਂ ਹੁਣ ਤੱਕ ਲੱਗਭਗ 5000 ਪਾਕਿਸਤਾਨੀ ਭਿਖਾਰੀਆਂ ਨੂੰ ਕਈ ਦੇਸ਼ਾਂ ਤੋਂ ਬਾਹਰ ਕੱਢਿਆ ਗਿਆ ਹੈ।
ਇਨ੍ਹਾਂ ਦੇਸ਼ਾਂ ’ਚ ਜ਼ਿਆਦਾ ਭਿਖਾਰੀ

ਇਕ ਰਿਪੋਰਟ ਦੇ ਅਨੁਸਾਰ ਸਾਊਦੀ ਅਰਬ, ਇਰਾਕ, ਮਲੇਸ਼ੀਆ, ਯੂ. ਏ. ਈ., ਕਤਰ ਤੇ ਓਮਾਨ ਵਰਗੇ ਕਈ ਦੇਸ਼ ਹਨ, ਜਿੱਥੋਂ ਪਾਕਿਸਤਾਨੀ ਭਿਖਾਰੀਆਂ ਨੂੰ ਫੜ-ਫੜ ਕੇ ਭਜਾਇਆ ਗਿਆ ਹੈ। ਸਾਲ 2024 ’ਚ 4850 ਭਿਖਾਰੀਆਂ ਨੂੰ ਪਾਕਿਸਤਾਨ ਭੇਜਿਆ ਗਿਆ, ਜਿਨ੍ਹਾਂ ’ਚੋਂ 4498 ਸਾਊਦੀ ਅਰਬ ਤੇ 242 ਨੂੰ ਇਰਾਕ ’ਚੋਂ ਬਾਹਰ ਕੱਢਿਆ ਗਿਆ। 

ਇਸੇ ਤਰ੍ਹਾਂ ਮਲੇਸ਼ੀਆ ਤੋਂ 55 ਪਾਕਿਸਤਾਨੀ ਭਿਖਾਰੀਆਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਸੰਯੁਕਤ ਅਰਬ ਅਮੀਰਾਤ ਤੋਂ 49 ਭਿਖਾਰੀਆਂ ਦੀ ਦੇਸ਼ ਵਾਪਸੀ ਹੋਈ। ਪਿਛਲੇ 3 ਸਾਲਾਂ ’ਚ 50,000 ਪਾਕਿਸਤਾਨੀ ਦੁਨੀਆ ਭਰ ਦੇ ਦੇਸ਼ਾਂ ’ਚ ਭੀਖ ਮੰਗਦੇ ਪਾਏ ਗਏ। ਸਾਲ 2024 ਦੀ ਤਰ੍ਹਾਂ ਸਾਲ 2025 ’ਚ ਕਈ ਦੇਸ਼ਾਂ ਤੋਂ 552 ਪਾਕਿਸਤਾਨੀ ਭਿਖਾਰੀਆਂ ਨੂੰ ਦੇਸ਼ ਭੇਜਿਆ ਗਿਆ ਹੈ।


author

Rakesh

Content Editor

Related News