ਨੌਕਰੀ ''ਤੇ ਬਹਾਲ ਕਰਵਾਉਣ ਦੇ ਬਹਾਨੇ 2 ਲੱਖ ਰੁਪਏ ਦੀ ਠੱਗੀ ਕਰਨ ਵਾਲੇ 3 ਨਾਮਜ਼ਦ

Thursday, Dec 21, 2017 - 12:46 PM (IST)

ਨੌਕਰੀ ''ਤੇ ਬਹਾਲ ਕਰਵਾਉਣ ਦੇ ਬਹਾਨੇ 2 ਲੱਖ ਰੁਪਏ ਦੀ ਠੱਗੀ ਕਰਨ ਵਾਲੇ 3 ਨਾਮਜ਼ਦ

ਧਾਰੀਵਾਲ (ਖੋਸਲਾ, ਬਲਬੀਰ) - ਨੌਕਰੀ 'ਤੇ ਬਹਾਲ ਕਰਵਾਉਣ ਦੇ ਬਹਾਨੇ 2 ਲੱਖ ਰੁਪਏ ਦੀ ਠੱਗੀ ਕਰਨ ਵਾਲੇ 3 ਲੋਕਾਂ ਵਿਰੁੱਧ ਥਾਣਾ ਘੁੰਮਣਕਲਾਂ ਦੀ ਪੁਲਸ ਨੇ ਕੇਸ ਦਰਜ ਕਰ ਲਿਆ। 
ਪੀੜਤ ਮੁਖਤਿਆਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੁਸਤਰਾਪੁਰ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਪੱਤਰ ਭੇਜ ਕੇ ਇਨਸਾਫ ਦੀ ਕੰਗ ਕਰਦਿਆਂ ਦੱਸਿਆ ਕਿ ਉਹ ਪੀ. ਏ. ਪੀ. ਵਿਚ ਬਤੌਰ ਸਿਪਾਹੀ ਵਜੋਂ ਤਾਇਨਾਤ ਸੀ ਅਤੇ ਗੈਰ-ਹਾਜ਼ਰ ਹੋਣ ਕਾਰਨ ਵਿਭਾਗ ਵੱਲੋਂ ਉਸਨੂੰ 1993 ਵਿਚ ਡਿਸਮਿਸ ਕਰ ਦਿੱਤਾ ਗਿਆ ਸੀ ਪਰ ਜਸਵੰਤ ਸਿੰਘ ਪੁੱਤਰ ਅਮਰ ਸਿੰਘ, ਮਨਜੀਤ ਕੌਰ ਪਤਨੀ ਜਸਵੰਤ ਸਿੰਘ ਅਤੇ ਅਮਰ ਸਿੰਘ ਵਾਸੀਆਨ ਪਿੰਡ ਜੇਠੂਵਾਲ (ਅੰਮ੍ਰਿਤਸਰ) ਨੇ ਉਸ ਨਾਲ ਸੰਪਰਕ ਕਰ ਕੇ ਕਿਹਾ ਕਿ ਉਨ੍ਹਾਂ ਦੀ ਚੰਗੀ ਪਹੁੰਚ ਹੈ ਅਤੇ ਉਹ ਉਸਨੂੰ ਨੌਕਰੀ 'ਤੇ ਬਹਾਲ ਕਰਵਾ ਸਕਦੇ ਹਨ। ਮੁਖਤਿਆਰ ਸਿੰਘ ਨੇ ਦੱਸਿਆ ਕਿ ਨੌਕਰੀ 'ਤੇ ਬਹਾਲ ਕਰਵਾਉਣ ਬਦਲੇ ਉਕਤ ਵਿਅਕਤੀਆਂ ਵੱਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸਨੂੰ ਉਸਨੇ ਪੂਰਾ ਕਰ ਦਿੱਤਾ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਕਤ ਵਿਅਕਤੀਆਂ ਨੇ ਉਸਨੂੰ ਨੌਕਰੀ 'ਤੇ ਬਹਾਲ ਨਾ ਕਰਵਾਇਆ ਅਤੇ ਜਦ ਉਸਨੇ ਉਨ੍ਹਾਂ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਲਟਾ ਉਹ ਧਮਕੀਆਂ ਦੇਣ ਲੱਗ ਪਏ। ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਪੀੜਤ ਮੁਖਤਿਆਰ ਸਿੰਘ ਦੇ ਬਿਆਨਾਂ 'ਤੇ ਜਸਵੰਤ ਸਿੰਘ, ਮਨਜੀਤ ਕੌਰ ਤੇ ਅਮਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News