ਜਿਮ ਟ੍ਰੇਨਰ ਨਿਕਲਿਆ ਮੌਤ ਦਾ ਸੌਦਾਗਰ, ਟ੍ਰੇਨਿੰਗ ਬਹਾਨੇ ਚਿੱਟੇ ''ਤੇ ਲਾਏ ਨੌਜਵਾਨ

09/23/2019 3:34:12 PM

ਲੁਧਿਆਣਾ (ਨਰਿੰਦਰ) : ਜਿਮ 'ਚ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਨਾਂ 'ਤੇ 'ਚਿੱਟੇ' ਵਰਗੇ ਨਸ਼ੇ 'ਤੇ ਲਾਉਣ ਵਾਲੇ ਟ੍ਰੇਨਰ ਅਤੇ ਉਸ ਦੇ ਸਾਥੀ ਨੂੰ ਐੱਸ. ਆਈ. ਟੀ. ਦੀ ਟੀਮ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਦੋਹਾਂ ਤੋਂ 460 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਫੜ੍ਹੇ ਗਏ ਦੋਸ਼ੀਆਂ 'ਚੋਂ ਇਕ ਜਿਮ 'ਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਹੈ ਅਤੇ ਦੂਜਾ ਰੈਡੀਮੇਡ ਕੱਪੜੇ ਦੀ ਦੁਕਾਨ ਕਰਦਾ ਹੈ। ਪੁਲਸ ਮੁਤਾਬਕ ਨੌਜਵਾਨ ਪੀੜ੍ਹੀ ਇਨ੍ਹਾਂ ਦਾ ਸਾਫਟ ਟਾਰਗੇਟ ਸਨ, ਜਿਨ੍ਹਾਂ ਨੂੰ ਜਿਮ 'ਚ ਟ੍ਰੇਨਿੰਗ ਦੇ ਬਹਾਨੇ ਇਹ ਨਸ਼ਿਆਂ 'ਤੇ ਲਾਉਂਦੇ ਸਨ। ਫਿਲਹਾਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਸ ਦੀ ਪੁੱਛਗਿੱਛ ਦੌਰਾਨ ਦੋਹਾਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।


Babita

Content Editor

Related News