ਜਿਮ ਦੀ ਇਮਾਰਤ ''ਚ ਲੱਗੀ ਅੱਗ

10/10/2017 5:05:05 AM

ਫਗਵਾੜਾ, (ਹਰਜੋਤ)- ਪਲਾਹੀ ਰੋਡ 'ਤੇ ਸਥਿਤ ਲੈਟੀਚਿਊਟ ਜਿਮ ਦੇ ਇਕ ਹਿੱਸੇ 'ਚ ਚਲ ਰਹੇ ਸੈਲੂਨ ਤੇ ਸੋਨਾ ਬਾਥ ਦੇ ਕਮਰੇ 'ਚ ਅੱਗ ਲੱਗਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਜਿਮ ਦੇ ਮਾਲਕ ਡਿੰਪੀ ਨੇ ਦੱਸਿਆ ਕਿ ਕਰੀਬ 2 ਕੁ ਵਜੇ ਜਦੋਂ ਕਮਰੇ ਨੂੰ ਅੱਗ ਲੱਗੀ ਤਾਂ ਉਸ ਵੇਲੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਜਦੋਂ ਦੇਖਿਆ ਤਾਂ ਕਾਫ਼ੀ ਭਾਂਬੜ ਮਚ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜੀ ਅਤੇ ਅੱਗ 'ਤੇ ਕਾਬੂ ਪਾਇਆ। 


Related News