ਜੀਦਾ ਧਮਾਕਾ ਮਾਮਲੇ ''ਚ ਦਿੱਲੀ ਤੋਂ ਪੁੱਜ ਫ਼ੌਜ ਦੀ ਵਿਸ਼ੇਸ਼ ਟੀਮ, ਪੂਰੇ ਪਿੰਡ ''ਚ ਦਹਿਸ਼ਤ ਦਾ ਮਾਹੌਲ

Friday, Sep 19, 2025 - 04:56 PM (IST)

ਜੀਦਾ ਧਮਾਕਾ ਮਾਮਲੇ ''ਚ ਦਿੱਲੀ ਤੋਂ ਪੁੱਜ ਫ਼ੌਜ ਦੀ ਵਿਸ਼ੇਸ਼ ਟੀਮ, ਪੂਰੇ ਪਿੰਡ ''ਚ ਦਹਿਸ਼ਤ ਦਾ ਮਾਹੌਲ

ਬਠਿੰਡਾ/ਜੀਦਾ (ਵਿਜੇ ਵਰਮਾ) : ਬਠਿੰਡਾ ਦੇ ਪਿੰਡ ਜੀਦਾ 'ਚ ਹੋਏ ਧਮਾਕਾ ਮਾਮਲੇ ਨੇ ਨਾ ਸਿਰਫ਼ ਪੰਜਾਬ ਪੁਲਸ, ਸਗੋਂ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਫ਼ੌਜ ਦੇ ਵੀ ਹੋਸ਼ ਉਡਾ ਦਿੱਤੇ ਹਨ। ਧਮਾਕੇ ਦੀ ਗੂੰਜ ਸਿੱਧੀ ਦਿੱਲੀ ਤੱਕ ਪਹੁੰਚੀ ਅਤੇ ਅੱਜ ਦਿੱਲੀ ਤੋਂ ਫ਼ੌਜ ਦੀ ਵਿਸ਼ੇਸ਼ ਟੀਮ ਮੌਕੇ ’ਤੇ ਪਹੁੰਚੀ। ਫ਼ੌਜ ਦੇ ਮਾਹਰ ਜਵਾਨਾਂ ਨੇ ਘਰ 'ਚ ਪਈ ਖ਼ਤਰਨਾਕ ਕੈਮੀਕਲ ਅਤੇ ਵਿਸਫੋਟਕ ਸਮੱਗਰੀ ਨੂੰ ਆਪਣੇ ਵਿਸ਼ੇਸ਼ ਢੰਗ ਨਾਲ ਬਾਹਰ ਕੱਢਿਆ। ਸੁਰੱਖਿਆ ਦੇ ਨਜ਼ਰੀਏ ਨਾਲ ਇਹ ਸਮਗਰੀ ਖੇਤ 'ਚ ਇੱਕ ਡੂੰਘੇ ਟੋਏ 'ਚ ਰੱਖ ਕੇ ਨਸ਼ਟ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਮੌਕੇ ’ਤੇ ਵੱਡੀ ਗਿਣਤੀ 'ਚ ਪੁਲਸ ਫੋਰਸ, ਸੁਰੱਖਿਆ ਏਜੰਸੀਆਂ ਅਤੇ ਬੰਬ ਸਕੁਐਡ ਦੇ ਜਵਾਨ ਵੀ ਤਾਇਨਾਤ ਸਨ। ਪਿੰਡ 'ਚਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਲੋਕ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਚਿੰਤਾ ਵਿੱਚ ਹਨ। ਇਹ ਮਾਮਲਾ ਹੁਣ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ। ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਇੰਨਾ ਖ਼ਤਰਨਾਕ ਵਿਸਫੋਟਕ ਪਦਾਰਥ ਅਖ਼ੀਰ ਪਿੰਡ 'ਚ ਕਿਵੇਂ ਪਹੁੰਚਿਆ ਅਤੇ ਕਿਸ ਨੀਅਤ ਨਾਲ ਇਕੱਠਾ ਕੀਤਾ ਗਿਆ ਸੀ। ਇਸ ਪੂਰੇ ਕੇਸ ਨੇ ਬਠਿੰਡਾ ਤੋਂ ਦਿੱਲੀ ਤੱਕ ਸੁਰੱਖਿਆ ਏਜੰਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।


author

Babita

Content Editor

Related News