ਅਣਪਛਾਤੇ ਵਿਅਕਤੀਆਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ 2 ਲੱਖ ਦੀ ਨਕਦੀ ਅਤੇ ਹੋਰ ਸਾਮਾਨ ਕੀਤਾ ਚੋਰੀ

Sunday, Feb 23, 2020 - 12:27 PM (IST)

ਅਣਪਛਾਤੇ ਵਿਅਕਤੀਆਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ 2 ਲੱਖ ਦੀ ਨਕਦੀ ਅਤੇ ਹੋਰ ਸਾਮਾਨ ਕੀਤਾ ਚੋਰੀ

ਝਬਾਲ (ਨਰਿੰਦਰ) : ਬੀਤੀ ਰਾਤ ਅਣਪਛਾਤੇ ਚੋਰਾਂ ਨੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੱਧਰੀ ਕਲਾ ਵਿਖੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਇਕ ਸਿਮਰਨ ਡੇਅਰੀ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰੋਂ 2 ਲੱਖ ਦੀ ਨਕਦੀ ਅਤੇ ਇਕ 60 ਹਜ਼ਾਰ ਮੁੱਲ ਦੀ ਫੈਟ ਵਾਲੀ ਮਸ਼ੀਨ ਚੋਰੀ ਕਰ ਲਈ, ਜਦੋਂ ਕਿ ਨੇੜੇ ਹੀ ਤਿੰਨ ਹੋਰ ਦੁਕਾਨਾਂ ਦੇ ਸ਼ਟਰ ਵੀ ਤੋੜ ਕੇ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਇਸ ਸਬੰਧੀ ਥਾਣਾ ਝਬਾਲ ਵਿਖੇ ਜਾਣਕਾਰੀ ਦਿੰਦਿਆਂ ਸਿਮਰਨ ਡੇਅਰੀ ਦੇ ਮਾਲਕ ਗੁਰਵਿੰਦਰ ਸਿੰਘ ਅਤੇ ਪੂਰਨ ਸਿੰਘ ਪੱਧਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਪੱਧਰੀ ਕਲਾ ਵਿਖੇ ਸਿਮਰਨ ਨਾਮ ਦੀ ਡੇਅਰੀ ਦੀਆਂ ਦੋ ਦੁਕਾਨਾਂ ਹਨ, ਜਿੱਥੇ ਉਨ੍ਹਾਂ ਨੇ ਗਾਹਕਾਂ ਨੂੰ ਪੇਮੈਂਟ ਕਰਨ ਲਈ 2 ਲੱਖ ਰੁਪਏ ਰੱਖੇ ਸਨ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਡੇਅਰੀ ਦੇ ਸ਼ਟਰ ਤੋੜ ਕੇ ਅੰਦਰੋਂ ਨਕਦ 2 ਲੱਖ ਰੁਪਏ ਅਤੇ ਇਕ ਫੈਟ ਕੱਢਣ ਵਾਲੀ ਮਸ਼ੀਨ, ਜਿਸ ਦੀ ਕੀਮਤ ਕੋਈ 60 ਹਜ਼ਾਰ ਦੇ ਲਗਭਗ ਹੈ ਚੋਰੀ ਕਰ ਲਈ ਅਤੇ ਫਰਾਰ ਹੋ ਗਏ।

ਇਸ ਤੋਂ ਇਲਾਵਾ ਨੇੜੇ ਹੀ ਇਕ ਆਟੋ ਵਰਕਸ ਦੀ ਦੁਕਾਨ, ਇਕ ਸੋਹਲ ਵਰਕਸ ਦੀ ਦੁਕਾਨ ਅਤੇ ਸਤਨਾਮ ਸਿੰਘ ਟੈਂਟ ਹਾਊਸ ਦੀ ਦੁਕਾਨ ਦੇ ਸ਼ਟਰ ਵੀ ਤੋੜ ਕੇ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ। ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋਈ ਹੈ, ਜਿਸ ਦੇ ਆਧਾਰ 'ਤੇ ਥਾਣਾ ਝਬਾਲ ਤੋਂ ਥਾਣੇਦਾਰ ਗੁਰਨਾਮ ਸਿੰਘ ਅਤੇ ਥਾਣੇਦਾਰ ਵਿਪਨ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਝਬਾਲ ਦੇ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. 'ਚ ਚੋਰੀ ਕਰਦੇ ਵਿਅਕਤੀ ਦੀਆਂ ਆਈਆਂ ਤਸਵੀਰਾਂ ਦੇ ਆਧਾਰ 'ਤੇ ਜਲਦੀ ਹੀ ਚੋਰ ਕਾਬੂ ਕਰ ਲਏ ਜਾਣਗੇ, ਜਦੋਂ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।


author

Baljeet Kaur

Content Editor

Related News