ਬੇਖ਼ੌਫ਼ ਚੋਰਾਂ ਦੇ ਹੌਸਲੇ ਬੁਲੰਦ, ਬੰਦ ਪਏ ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

Monday, Mar 06, 2023 - 12:57 AM (IST)

ਬੇਖ਼ੌਫ਼ ਚੋਰਾਂ ਦੇ ਹੌਸਲੇ ਬੁਲੰਦ, ਬੰਦ ਪਏ ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਖਰੜ (ਰਣਬੀਰ) : ਡਿਫੈਂਸ ਕਾਲੋਨੀ ਦੇ ਇਕ ਬੰਦ ਘਰ ’ਚੋਂ ਅਣਪਛਾਤੇ 50 ਲੱਖ ਰੁਪਏ ਦੇ ਗਹਿਣੇ ਅਤੇ 1.78 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਫਰਾਰ ਚੋਰਾਂ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।
ਇੱਥੋਂ ਦੇ ਮਕਾਨ ਨੰ-258 ਨਿਵਾਸੀ ਰਾਕੇਸ਼ ਕੁਮਾਰ, ਜੋ ਫੌਜ ’ਚੋਂ ਕੈਪਟਨ ਸੇਵਾ-ਮੁਕਤ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਕਿਰਾਏਦਾਰ ਰਹਿੰਦੇ ਹਨ, ਰਿਟਾਇਰਮੈਂਟ ਪਿੱਛੋਂ ਉਹ ਚੰਡੀਗੜ੍ਹ ’ਚ ਨੌਕਰੀ ਵੀ ਕਰ ਰਹੇ ਹਨ ।

ਇਹ ਵੀ ਪੜ੍ਹੋ : ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਹੋਰ ਘਰ, 45 ਸਾਲਾ ਵਿਅਕਤੀ ਦੀ ਓਵਰਡੋਜ਼ ਨਾਲ ਹੋਈ ਮੌਤ

ਇਸ ਘਰ ਅੰਦਰ ਉਹ ਆਪਣੀ ਪਤਨੀ ਨਾਲ ਕਈ ਸਾਲਾਂ ਤੋਂ ਰਹਿ ਰਹੇ ਹਨ। ਬੀਤੇ ਦਿਨੀਂ ਸ਼ਾਮ ਨੂੰ ਉਹ ਘਰ ਨੂੰ ਤਾਲਾ ਲਗਾ ਕੇ ਆਪਣੀ ਬੇਟੀ ਨੂੰ ਮਿਲਣ ਦਿੱਲੀ ਗਏ ਸਨ। ਉਥੇ ਹੀ ਰਾਤ ਕਰੀਬ 10 ਵਜੇ ਉਨ੍ਹਾਂ ਦੇ ਕਿਰਾਏਦਾਰ ਨੂੰ ਅਚਾਨਕ ਜਲੰਧਰ ਜਾਣਾ ਪੈ ਗਿਆ ਪਰ ਜਦੋਂ ਉਹ ਵਾਪਸ ਆਏ ਤਾਂ ਦੇਖਿਆ ਘਰ ਦੇ ਅੰਦਰ ਦਰਵਾਜਿਆਂ ਦੇ ਲਾਕ ਟੁੱਟੇ ਹੋਏ ਸਨ ਅਤੇ ਘਰ ’ਚ ਰੱਖੇ 50 ਲੱਖ ਦੇ ਗਹਿਣੇ ਅਤੇ 1.78 ਲੱਖ ਰੁਪਏ ਗਾਇਬ ਸਨ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ

ਉਨ੍ਹਾਂ ਨੇ ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ 2 ਅਣਪਛਾਤੇ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਬੈਗ ਚੁੱਕ ਕੇ ਬਾਹਰ ਨਿਕਲਦੇ ਨਜ਼ਰ ਆਏ। ਸੂਚਨਾ ਮਿਲਦਿਆਂ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News