ਲੁਧਿਆਣਾ-ਅੰਮ੍ਰਿਤਸਰ ਰੇਲ ਮਾਰਗ ’ਤੇ ਚਲਾਇਆ ਟਿਕਟ ਚੈਕਿੰਗ ਅਭਿਆਨ, 193 ਅਨਿਯਮਿਤ ਯਾਤਰੀ ਫੜੇ

Thursday, Jul 23, 2026 - 04:43 PM (IST)

ਲੁਧਿਆਣਾ-ਅੰਮ੍ਰਿਤਸਰ ਰੇਲ ਮਾਰਗ ’ਤੇ ਚਲਾਇਆ ਟਿਕਟ ਚੈਕਿੰਗ ਅਭਿਆਨ, 193 ਅਨਿਯਮਿਤ ਯਾਤਰੀ ਫੜੇ

ਅੰਮ੍ਰਿਤਸਰ (ਜਸ਼ਨ)- ਫ਼ਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਸੰਜੀਵ ਕੁਮਾਰ ਅਤੇ ਸੀਨੀਅਰ ਡੀ. ਸੀ. ਐੱਮ. ਬਸੰਤ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਲੁਧਿਆਣਾ-ਅੰਮ੍ਰਿਤਸਰ ਮੇਨ ਲਾਈਨ ਸੈਕਸ਼ਨ ’ਤੇ ਵਿਸ਼ੇਸ਼ ਟਿਕਟ ਚੈਕਿੰਗ ਅਭਿਆਨ ਚਲਾਇਆ ਗਿਆ। ਟਿਕਟ ਚੈਕਿੰਗ ਅਭਿਆਨ ਦੀ ਅਗਵਾਈ ਸਹਾਇਕ ਵਪਾਰਕ ਪ੍ਰਬੰਧਕ (ਅਸਿਸਟੈਂਟ ਕਮਰਸ਼ੀਅਲ ਮੈਨੇਜਰ) ਰਾਜ ਕੁਮਾਰ ਨੇ ਕੀਤੀ। ਇਸ ਦੌਰਾਨ 9 ਵਿਅਕਤੀਆਂ ਦੀ ਟਿਕਟ ਚੈਕਿੰਗ ਟੀਮ ਨੇ ਵੱਖ-ਵੱਖ ਟ੍ਰੇਨਾਂ ’ਚ ਸੰਘਣੀ ਜਾਂਚ ਕੀਤੀ। ਅਭਿਆਨ ਦੌਰਾਨ ਟ੍ਰੇਨ ਨੰਬਰ 14674 ਅਤੇ 14673 (ਸ਼ਹੀਦ ਐਕਸਪ੍ਰੈਸ), 11057 (ਅੰਮ੍ਰਿਤਸਰ ਐਕਸਪ੍ਰੈਸ) ਅਤੇ 13006 (ਅੰਮ੍ਰਿਤਸਰ-ਹਾਵੜਾ ਮੇਲ) ਸਮੇਤ ਹੋਰ ਟ੍ਰੇਨਾਂ ’ਚ ਟਿਕਟਾਂ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ-ਪੰਜਾਬ ਦੇ ਸਰਹੱਦੀ ਪਿੰਡਾਂ ’ਚ ਖਤਰੇ ਦੀ ਘੰਟੀ, ਲਗਾਤਾਰ ਬਾਰਿਸ਼ ਲਿਆ ਸਕਦੀ ਵੱਡੀ ਆਫਤ

ਜਾਂਚ ਦੌਰਾਨ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰ ਰਹੇ 193 ਯਾਤਰੀਆਂ ਤੋਂ ਕੁੱਲ 1.78 ਲੱਖ ਰੁਪਏ ਜ਼ੁਰਮਾਨੇ ਵਜੋਂ ਮਾਲੀਆ ਵਸੂਲ ਕੀਤਾ ਗਿਆ। ਟਿਕਟ ਜਾਂਚ ਦੇ ਨਾਲ-ਨਾਲ ਸਹਾਇਕ ਵਪਾਰਕ ਪ੍ਰਬੰਧਕ ਨੇ ਟ੍ਰੇਨਾਂ ’ਚ ਯਾਤਰੀ ਸਹੂਲਤਾਂ ਅਤੇ ਖਾਣ-ਪੀਣ ਦੇ ਇੰਤਜ਼ਾਮਾਂ ਦਾ ਵੀ ਨਿਰੀਖਣ ਕੀਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਸੀਨੀਅਰ ਡੀ. ਸੀ. ਐੱਮ. ਬਸੰਤ ਕੁਮਾਰ ਨੇ ਦੱਸਿਆ ਕਿ ਭਾਰਤੀ ਰੇਲ ਦੀ ਪਹਿਲਕਦਮੀ ਯਾਤਰੀਆਂ ਨੂੰ ਸੁਰੱਖਿਅਤ, ਸਹੂਲਤਜਨਕ ਅਤੇ ਅਨੁਸ਼ਾਸਿਤ ਰੇਲ ਯਾਤਰਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨਾ ਕਾਨੂੰਨਨ ਜੁਰਮ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਵੈਧ ਟਿਕਟ ਲੈ ਕੇ ਹੀ ਯਾਤਰਾ ਕਰਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News