ਤੇਜ਼ ਰਫਤਾਰ ਥਾਰ ਕੰਟੇਨਰ ਨਾਲ ਟਕਰਾਈ, 2 ਸਕੇ ਭਰਾਵਾਂ ਸਮੇਤ 4 ਦੀ ਮੌਤ

Sunday, Dec 22, 2019 - 11:20 PM (IST)

ਤੇਜ਼ ਰਫਤਾਰ ਥਾਰ ਕੰਟੇਨਰ ਨਾਲ ਟਕਰਾਈ, 2 ਸਕੇ ਭਰਾਵਾਂ ਸਮੇਤ 4 ਦੀ ਮੌਤ

ਮੁੱਲਾਂਪੁਰ ਦਾਖਾ (ਕਾਲੀਆ)- ਜਗਰਾਓਂ ਜੀ. ਟੀ. ਰੋਡ ਮੁੱਲਾਂਪੁਰ ਵਿਖੇ ਮੰਡਿਆਣੀ ਲਾਗੇ ਇਕ ਥਾਰ ਜੀਪ ਆਪਣੇ ਅੱਗੇ ਜਾ ਰਹੇ ਕੰਟੇਨਰ ਹੇਠਾਂ ਜਾ ਵਡ਼ੀ, ਜਿਸ ਦੇ ਸਿੱਟੇ ਵਜੋਂ 2 ਸਕੇ ਭਰਾਵਾਂ ਦੀ ਮੌਕੇ ’ਤੇ ਅਤੇ ਇਕ ਦੀ ਡੀ. ਐੱਮ. ਸੀ. ਅਤੇ ਇਕ ਹੋਰ ਦੀ ਨਿੱਜੀ ਹਸਪਤਾਲ ’ਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਇਕ ਥਾਰ ਜੀਪ ਪੀ ਬੀ 10 ਐੱਫ ਈ 1829, ਜੋ ਜਗਰਾਓਂ ਤੋਂ ਮੁੱਲਾਂਪੁਰ ਵਿਖੇ ਆ ਰਹੀ ਸੀ, ਜਿਸ ਵਿਚ ਚਾਰ ਨੌਜਵਾਨ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ, ਜਿਉਂ ਹੀ ਉਹ ਮੰਡਿਆਣੀ ਲਾਗੇ ਪੁੱਜੇ ਤਾਂ ਉਸ ਦੇ ਅੱਗੇ ਜਾ ਰਹੇ ਕੰਟੇਨਰ ਦੇ ਪਿੱਛੇ ਉਨ੍ਹਾਂ ਦੀ ਥਾਰ ਜਾ ਵਡ਼ੀ, ਜਿਸ ਦੇ ਸਿੱਟੇ ਵਜੋਂ 2 ਸਕੇ ਭਰਾਵਾਂ ਬਲਕਰਨ ਸਿੰਘ ਅਤੇ ਬਲਤੇਜ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਭਰੋਵਾਲ ਖੁਰਦ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਰਮਾਨਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਭਰੋਵਾਲ ਖੁਰਦ ਦੀ ਡੀ. ਐੱਮ. ਸੀ. ’ਚ ਅਤੇ ਏਕਮਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪੁਡ਼ੈਣ ਦੀ ਮੇਡੀਵੇਅਜ਼ ’ਚ ਮੌਤ ਹੋ ਗਈ।

PunjabKesari

PunjabKesariਥਾਰ ਜੀਪ ਜੋ ਕੰਟੇਨਰ ਦੇ ਹੇਠਾਂ ਜਾ ਵਡ਼ੀ, ਨੂੰ ਬਡ਼ੀ ਮੁਸ਼ਕਿਲ ਨਾਲ ਲੋਕ ਸੇਵਾ ਕਮੇਟੀ ਵਲੰਟੀਅਰਾਂ, ਰਾਹਗੀਰਾਂ ਅਤੇ ਪੁਲਸ ਨੇ ਬਾਹਰ ਕੱਢਿਆ। ਥਾਰ ਦੇ ਚਿੱਥਡ਼ੇ ਉਡ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਪ੍ਰੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਅਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ।


author

Sunny Mehra

Content Editor

Related News