ਵਿਆਹ ਕਰਵਾਉਣ ਦੀ ਨੀਅਤ ਨਾਲ ਜੀਜਾ ਸਾਲੀ ਨੂੰ ਲੈ ਗਿਆ ਹੈਦਰਾਬਾਦ

06/28/2017 7:55:31 AM

ਲੁਧਿਆਣਾ, (ਰਿਸ਼ੀ)- ਵਿਆਹ ਕਰਵਾਉਣ ਦੀ ਨੀਅਤ ਨਾਲ ਇਕ 30 ਸਾਲ ਦਾ ਜੀਜਾ ਆਪਣੀ 15 ਸਾਲ ਦੀ ਸਾਲੀ ਨੂੰ ਹੈਦਰਾਬਾਦ ਲੈ ਗਿਆ। ਕੁਝ ਦਿਨ ਉਥੇ ਰੱਖਣ ਦੇ ਬਾਅਦ ਤਾਜਪੁਰ ਰੋਡ ਆਪਣੇ ਦੋਸਤ ਦੇ ਘਰ ਲੈ ਗਿਆ, ਜਿਥੇ ਕਈ ਵਾਰ ਜਬਰ-ਜ਼ਨਾਹ ਕਰ ਕੇ ਸ਼ਿਵਪੁਰੀ ਇਲਾਕੇ 'ਚ ਛੱਡ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਜੀਜੇ ਜਤਿੰਦਰ ਕੁਮਾਰ ਨਿਵਾਸੀ ਸੀਤਾ ਨਗਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਭਜਨ ਲਾਲ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਨੇ ਦੱਸਿਆ ਕਿ ਉਸ ਨੂੰ ਬੀਤੀ 14 ਜੂਨ ਨੂੰ ਫੋਨ ਕਰ ਕੇ ਸਿਵਲ ਸਿਟੀ ਆਈ. ਪੀ. ਐੱਸ. ਸਕੂਲ ਕੋਲ ਕਿਸੇ ਜ਼ਰੂਰੀ ਕੰਮ ਦਾ ਕਹਿ ਕੇ ਬੁਲਾਇਆ ਗਿਆ, ਜਿਥੇ ਉਹ ਵਿਆਹ ਦੀ ਨੀਅਤ ਨਾਲ ਆਪਣੇ ਨਾਲ ਹੈਦਰਾਬਾਦ ਰਹਿਣ ਵਾਲੇ ਆਪਣੇ ਭਰਾ ਦੇ ਘਰ ਲੈ ਗਿਆ। ਭਰਾ ਦੇ ਘਰ ਨੂੰ ਤਾਲਾ ਲੱਗਾ ਹੋਣ ਕਾਰਨ ਕੁਝ ਦਿਨਾਂ ਤੱਕ ਰੇਲਵੇ ਸਟੇਸ਼ਨ 'ਤੇ ਰੱਖਿਆ, ਜਿਸ ਦੇ ਬਾਅਦ ਬੀਤੀ 22 ਜੂਨ ਨੂੰ ਤਾਜਪੁਰ ਰੋਡ ਸਥਿਤ ਆਪਣੇ ਦੋਸਤ ਦੇ ਕਮਰੇ 'ਚ ਲੈ ਗਿਆ, ਜਿਥੇ ਮੇਰੇ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਅਤੇ ਐਤਵਾਰ ਨੂੰ ਸ਼ਿਵਪੁਰੀ ਇਲਾਕੇ 'ਚ ਛੱਡ ਗਿਆ, ਜਿਸ ਦੇ ਬਾਅਦ ਉਸ ਨੇ ਰਾਹਗੀਰਾਂ ਤੋਂ ਮਦਦ ਲੈ ਕੇ ਫੋਨ ਕੀਤਾ ਅਤੇ ਉਹ ਸ਼ਿਵਪੁਰੀ ਆ ਕੇ ਉਸ ਨੂੰ ਲੈ ਕੇ ਗਏ।


Related News