ਬੀ. ਐਸ. ਐਫ. ਦੇ ਜਵਾਨਾਂ ਨੇ ਪਿੰਡਾਂ ਵਿਚ ਚਲਾਇਆ ਸਵੱਛਤਾ ਅਭਿਆਨ

Thursday, Sep 21, 2017 - 05:27 PM (IST)

ਬੀ. ਐਸ. ਐਫ. ਦੇ ਜਵਾਨਾਂ ਨੇ ਪਿੰਡਾਂ ਵਿਚ ਚਲਾਇਆ ਸਵੱਛਤਾ ਅਭਿਆਨ


ਫਾਜ਼ਿਲਕਾ (ਲੀਲਾਧਰ) : ਦੇਸ਼ ਦੀਆਂ ਸਰਹੱਦਾਂ 'ਤੇ ਸੇਵਾ ਕਰਨ ਵਾਲੀ ਬੀ. ਐਸ. ਐਫ. ਸਮਾਜਸੇਵੀ ਕੰਮਾਂ 'ਚ ਹਮੇਸ਼ਾਂ ਅੱਗੇ ਰਹਿੰਦੀ ਹੈ। ਇਸਦੇ ਤਹਿਤ ਬੀ. ਐਸ. ਐਫ. ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੀ ਅਗਵਾਈ 'ਚ ਚਲਾਏ ਸਵੱਛਤਾ ਹੀ ਸੇਵਾ ਅਭਿਆਨ ਦੇ ਤਹਿਤ ਭਾਰਤ ਪਾਕਿਸਤਾਨ ਸਰਹੱਦ ਦੀ ਮਹਾਵੀਰ (ਸਾਦਕੀ) ਚੌਕੀ ਅਤੇ ਸਰਹੱਦ ਦੇ ਨਾਲ ਲਗਦੇ ਪਿੰਡ ਮੁੰਬੇਕੇ, ਖੋਖਰ ਵਿਚ ਸਫ਼ਾਈ ਕੀਤੀ ਗਈ।

ਜਵਾਨਾਂ ਨੇ ਪਿੰਡਾਂ ਦੀਆਂ ਗਲੀਆਂ ਵਿਚ ਗੰਦਗੀ ਨੂੰ ਦੂਰ ਕਰਕੇ ਸਿਹਤਮੰਦ ਭਾਰਤ ਦੇ ਸਪਨੇ ਨੂੰ ਸਾਕਾਰ ਕੀਤਾ। ਇਨ੍ਹਾਂ ਪਿੰਡਾਂ ਦੇ ਵਾਸੀਆਂ ਨੇ ਬੀਐਸਅੇਫ ਦੇ ਇਨ੍ਹਾ ਸਮਾਜਿਕ ਕੰਮਾਂ ਦੀ ਸ਼ਲਾਘਾ ਕੀਤੀ। ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਬੀ. ਐਸ. ਐਫ. ਵੱਲੋਂ ਆਉਣ ਵਾਲੇ ਸਮੇਂ ਵਿਚ ਹੋਰਨਾਂ ਪਿੰਡਾਂ ਵਿਚ ਵੀ ਅਭਿਆਨ ਚਲਾਇਆ ਜਾਵੇਗਾ।


Related News