ਚੰਡੀਗੜ੍ਹ ਦੇ ਪ੍ਰਸਿੱਧ ਜਵਾਲਾ ਜੀ ਮੰਦਰ ’ਚ ਪਈਆਂ ਭਾਜੜਾਂ, ਜਗਤਗੁਰੂ ਪੰਚਾਨੰਦ ਗਿਰੀ ਦੀ ਸਮਾਧੀ ਦੌਰਾਨ ਚੱਲੀ ਗੋਲ਼ੀ

Wednesday, Feb 22, 2023 - 06:17 PM (IST)

ਚੰਡੀਗੜ੍ਹ ਦੇ ਪ੍ਰਸਿੱਧ ਜਵਾਲਾ ਜੀ ਮੰਦਰ ’ਚ ਪਈਆਂ ਭਾਜੜਾਂ, ਜਗਤਗੁਰੂ ਪੰਚਾਨੰਦ ਗਿਰੀ ਦੀ ਸਮਾਧੀ ਦੌਰਾਨ ਚੱਲੀ ਗੋਲ਼ੀ

ਚੰਡੀਗੜ੍ਹ (ਸੁਸ਼ੀਲ) : ਸੈਕਟਰ-45 ਸਥਿਤ ਜਵਾਲਾ ਜੀ ਮੰਦਰ ਵਿਚ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਸਮਾਧੀ ਦੌਰਾਨ ਮੰਗਲਵਾਰ ਦੁਪਹਿਰ ਵਕੀਲ ਤੋਂ ਅਚਾਨਕ ਗੋਲੀ ਚੱਲ ਗਈ। ਗੋਲੀ ਸਿੱਧੀ ਸ਼ੀਸ਼ੇ ਵਿਚ ਲੱਗੀ ਅਤੇ ਸ਼ਰਧਾਲੂ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਮੰਦਰ ਵਿਚ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲ ਗਈ। ਮੰਦਰ ਵਿਚ ਗੋਲ਼ੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਸੈਕਟਰ-34 ਥਾਣਾ ਇੰਚਾਰਜ ਦਵਿੰਦਰ ਸਿੰਘ ਅਤੇ ਬੁੜੈਲ ਚੌਕੀ ਇੰਚਾਰਜ ਸੁਦੇਸ਼ ਕੁਮਾਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਫਾਰੈਂਸਿਕ ਟੀਮ ਨੂੰ ਬੁਲਾਇਆ। ਟੀਮ ਨੇ ਮੌਕੇ ਤੋਂ ਗੋਲ਼ੀ ਅਤੇ ਪਿਸਤੌਲ ਜ਼ਬਤ ਕੀਤਾ। ਜਾਂਚ ਵਿਚ ਪਤਾ ਲੱਗਾ ਕਿ ਗੋਲ਼ੀ ਪਟਿਆਲੇ ਦੇ ਵਕੀਲ ਦਵਿੰਦਰ ਤੋਂ ਚੱਲੀ ਸੀ। ਸੈਕਟਰ-34 ਥਾਣਾ ਪੁਲਸ ਨੇ ਵਕੀਲ ਦਵਿੰਦਰ ਖ਼ਿਲਾਫ ਧਾਰਾ-336 ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ’ਚ ਵੱਡਾ ਬਦਲਾਅ, ਹਲਕੀ ਬਰਸਾਤ ਦੀ ਸੰਭਾਵਨਾ ਪਰ ਵੱਟ ਕੱਢੇਗੀ ਗਰਮੀ

ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਮੰਗਲਵਾਰ ਨੂੰ ਜਵਾਲਾ ਮੰਦਰ ਵਿਚ ਮਹਾਰਾਜ ਦੀ ਸਮਾਧੀ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਹਜ਼ਾਰਾਂ ਭਗਤ ਪਹੁੰਚੇ ਸਨ। ਸਮਾਧੀ ਪ੍ਰੋਗਰਾਮ ਵਿਚ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਵੀ ਗੰਨਮੈਨ ਨਾਲ ਪਹੁੰਚੇ ਸਨ। ਗੰਨਮੈਨ ਬਾਹਰ ਸੀ, ਜਦੋਂਕਿ ਐਡਵੋਕੇਟ ਅੰਦਰ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ ’ਚ ਰੱਖੇ ਕਬੱਡੀ ਟੂਰਨਮੈਂਟ ’ਤੇ ਗੈਂਗਸਟਰਾਂ ਦਾ ਸਾਇਆ, ਮੈਦਾਨ ’ਚ ਨਹੀਂ ਉੱਤਰੇ ਖਿਡਾਰੀ

ਬੈਠਦੇ ਸਮੇਂ ਰਿਵਾਲਵਰ ਅਨਲਾਕ ਹੋ ਕੇ ਡਿੱਗ ਗਈ

ਜੂਨਾ ਅਖਾੜੇ ਦੇ ਮਹਾਰਾਜ ਸਮਾਧੀ ਪ੍ਰੋਗਰਾਮ ਦੌਰਾਨ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸਾਰਿਆਂ ਨੂੰ ਬੈਠਣ ਲਈ ਕਿਹਾ। ਵਕੀਲ ਦਵਿੰਦਰ ਰਾਜਪੂਤ ਬੈਠਣ ਲੱਗੇ ਤਾਂ ਕੋਟ ਵਿਚੋਂ ਰਿਵਾਲਵਰ ਨਿਕਲ ਕੇ ਜ਼ਮੀਨ ’ਤੇ ਡਿੱਗ ਗਈ। ਰਿਵਾਲਵਰ ਅਨਲਾਕ ਹੋਣ ਕਾਰਨ ਅਚਾਨਕ ਗੋਲ਼ੀ ਚੱਲ ਗਈ, ਜੋ ਸ਼ੀਸ਼ੇ ਵਿਚ ਜਾ ਕੇ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸਾਰਿਆਂ ਵਿਚ ਭਾਜੜ ਮਚ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਕੀਲ ਤੋਂ ਪੁੱਛਗਿਛ ਕੀਤੀ। ਇਸ ਤੋਂ ਬਾਅਦ ਪੁਲਸ ਨੇ ਵਕੀਲ ਦਾ ਲਾਇਸੈਂਸ ਜ਼ਬਤ ਕਰ ਲਿਆ। ਜਾਂਚ ਵਿਚ ਪਤਾ ਲੱਗਾ ਕਿ ਵਕੀਲ ਕੋਲ ਰਿਵਾਲਵਰ ਦਾ ਆਲ ਇੰਡੀਆ ਲਾਇਸੈਂਸ ਹੈ। ਸੈਕਟਰ-34 ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਵਕੀਲ ਦਵਿੰਦਰ ਖ਼ਿਲਾਫ ਲਾਪ੍ਰਵਾਹੀ ਦੀ ਧਾਰਾ-336 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News