ਕੈਨੇਡੀਅਨ ਜੱਸੀ ਕਤਲ ਮਾਮਲੇ 'ਚ ਜੱਸੀ ਦੇ ਪਤੀ ਮਿੱਠੂ ਦਾ ਵੱਡਾ ਬਿਆਨ

Saturday, Sep 09, 2017 - 09:22 PM (IST)

ਕੈਨੇਡੀਅਨ ਜੱਸੀ ਕਤਲ ਮਾਮਲੇ 'ਚ ਜੱਸੀ ਦੇ ਪਤੀ ਮਿੱਠੂ ਦਾ ਵੱਡਾ ਬਿਆਨ

ਜਗਰਾਓਂ, (ਸ਼ੇਤਰਾ)–ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਕੈਨੇਡਾ ਦੀ ਜੰਮਪਲ ਅਤੇ ਪੰਜਾਬ 'ਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਕਤਲ ਕੀਤੀ ਗਈ ਜਸਵਿੰਦਰ ਕੌਰ ਸਿੱਧੂ ਦੇ ਕਤਲ ਸਬੰਧੀ ਸੁਣਾਏ ਫ਼ੈਸਲੇ 'ਤੇ ਸੁਖਵਿੰਦਰ ਸਿੰਘ ਮਿੱਠੂ ਨੇ ਤਸੱਲੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ-ਕੈਨੇਡਾ ਦੀ ਅਦਾਲਤ ਨੇ ਕੀ ਸੁਣਾਇਆ ਜੱਸੀ ਸਿੱਧੂ ਦੇ ਕਤਲ ਦੇ ਮਾਮਲੇ 'ਚ ਫੈਸਲਾ

ਜੱਸੀ ਸਿੱਧੂ ਨਾਲ ਵਿਆਹ ਕਰਵਾਉਣ ਵਾਲੇ ਮਿੱਠੂ ਨੂੰ ਅਦਾਲਤ ਦੇ ਫੈਸਲੇ ਦੀ ਖ਼ਬਰ ਜੈਪੁਰ (ਰਾਜਸਥਾਨ) 'ਚ  ਮਿਲੀ। ਮਿੱਠੂ ਅਨੁਸਾਰ ਇਹ ਕਤਲ ਭਾੜੇ ਦੇ ਕਾਤਲਾਂ ਤੋਂ ਰੁਪਏ ਦੇ ਕੇ ਕਰਵਾਇਆ ਗਿਆ, ਜਿਸ 'ਚ 7 ਜਣਿਆਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾ ਕੇ ਅਦਾਲਤ ਸਜ਼ਾ ਸੁਣਾ ਚੁੱਕੀ ਹੈ। PunjabKesariਮਿੱਠੂ ਨੇ ਕਿਹਾ ਕਿ ਉਹ ਜੱਸੀ ਨੂੰ 23 ਵਰ੍ਹੇ ਪਹਿਲਾਂ ਮਿਲਿਆ ਸੀ ਤੇ ਉਸ ਨੂੰ ਅੱਜ ਨਿਆਂ ਮਿਲ ਰਿਹਾ ਹੈ। ਮੈਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ।

ਹਾਲੀਵੁੱਡ ਬਣਾ ਚੁੱਕੈ ਜੱਸੀ-ਮਿੱਠੂ ਨਾਲ ਵਾਪਰੀ ਵਾਰਦਾਤ 'ਤੇ ਫਿਲਮ


Related News