ਮਾਣ ਵਾਲੀ ਗੱਲ : PU ਦੀ ਵਿਦਿਆਰਥਣ ਜਸਮੀਤ ਗਣਤੰਤਰ ਦਿਹਾੜੇ ਦੀ ਪਰੇਡ 'ਚ ਲਵੇਗੀ ਹਿੱਸਾ
Friday, Dec 30, 2022 - 01:16 PM (IST)
ਚੰਡੀਗੜ੍ਹ (ਰਸ਼ਮੀ ਹੰਸ) : ਪੰਜਾਬ ਯੂਨੀਵਰਸਿਟੀ ਦੇ ਯੂਸੋਲ ਵਿਭਾਗ ਦੀ ਵਿਦਿਆਰਥਣ ਅਤੇ ਰਾਸ਼ਟਰੀ ਸੇਵਾ ਯੋਜਨਾ ਦੀ ਵਾਲੰਟੀਅਰ ਜਸਮੀਤ ਬਚਪਨ ਤੋਂ ਹੀ ਗਣਤੰਤਰ ਦਿਵਸ ਦੀ ਪਰੇਡ 'ਚ ਹਿੱਸਾ ਲੈਣ ਦਾ ਸ਼ੌਂਕ ਰੱਖਦੀ ਸੀ, ਜਿਸ ਦਾ ਸੁਫ਼ਨਾ ਹੁਣ ਪੂਰਾ ਹੋ ਗਿਆ ਹੈ। ਜਸਮੀਤ ਨੇ ਕਿਹਾ ਕਿ ਜਦੋਂ ਤੋਂ ਉਹ ਰਾਸ਼ਟਰੀ ਸੇਵਾ ਯੋਜਨਾ ’ਚ ਸ਼ਾਮਲ ਹੋਈ ਹੈ, ਉਦੋਂ ਤੋਂ ਗਣਤੰਤਰ ਦਿਵਸ ਦੀ ਪਰੇਡ ’ਚ ਹਿੱਸਾ ਲੈਣਾ ਅਤੇ ਰਾਸ਼ਟਰਪਤੀ ਨੂੰ ਸਲਾਮੀ ਦੇਣਾ ਉਸ ਦਾ ਸੁਫ਼ਨਾ ਸੀ, ਜਿਸ ਲਈ ਉਹ ਤਿੰਨ ਸਾਲਾਂ ਤੋਂ ਤਿਆਰੀ ਕਰ ਰਹੀ ਸੀ।
ਜਸਮੀਤ ਦੀ ਚੋਣ ’ਤੇ ਪੀ. ਯੂ. 'ਚ ਇਸ ਮੌਕੇ ਖੁਸ਼ੀ ਦਾ ਮਾਹੌਲ ਹੈ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਯਜਵਿੰਦਰ ਪਾਲ ਵਰਮਾ ਨੇ ਜਸਮੀਤ ਨੂੰ ਵਧਾਈ ਦਿੱਤੀ। ਜਸਮੀਤ ਦੇ ਟ੍ਰੇਨਰ ਸੰਦੀਪ ਬਾਜਵਾ ਅਤੇ ਅਮਿਤ ਭਾਰਦਵਾਜ ਨੇ ਦੱਸਿਆ ਕਿ ਰਾਸ਼ਟਰੀ ਸੇਵਾ ਯੋਜਨਾ ਦੀ ਟੀਮ ਵੀ ਡਿਊਟੀ ਦੇ ਰਸਤੇ ’ਤੇ ਲੱਗੀ ਹੋਈ ਹੈ ਅਤੇ ਜਿਸ ਲਈ ਪੂਰੇ ਭਾਰਤ ’ਚ ਚਾਰ ਪੱਧਰ ’ਤੇ ਵੱਖ-ਵੱਖ ਕੈਂਪਾਂ ਰਾਹੀਂ ਚੋਣ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਮਾਤਾ ਦੇ ਦਿਹਾਂਤ 'ਤੇ ਕੈਪਟਨ ਸਣੇ ਪੰਜਾਬ ਦੇ ਇਨ੍ਹਾਂ ਆਗੂਆਂ ਨੇ ਜਤਾਇਆ ਦੁੱਖ, ਕੀਤੇ ਟਵੀਟ
ਇਸ 'ਚ ਚੰਡੀਗੜ੍ਹ ਦੀਆਂ ਕੁੜੀਆਂ ਲਈ ਸਿਰਫ ਇਕ ਸੀਟ ਹੈ। ਇਸ 'ਚ ਜਸਮੀਤ ਦੀ ਚੋਣ ਕੀਤੀ ਗਈ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਵਿਵੇਕ ਕੁਮਾਰ, ਸਿਮਰਨਪ੍ਰੀਤ ਅਤੇ ਰਿਚਾ ਸ਼ਰਮਾ ਨੇ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੇ ਵਾਲੰਟੀਅਰਾਂ ’ਤੇ ਮਾਣ ਹੈ, ਜੋ ਦਿਨ-ਰਾਤ ਨਿਰ-ਸੁਆਰਥ ਹੋ ਕੇ ਸਮਾਜ ਸੇਵਾ ਵਿਚ ਲੱਗੇ ਰਹਿੰਦੇ ਹਨ ਅਤੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਕੈਂਪਾਂ ਵਿਚ ਵੀ ਹਿੱਸਾ ਲੈਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ