ਨਵਾਂਸ਼ਹਿਰ ’ਚ ਝੋਨੇ ਦੀ ਆਮਦ 2.91 ਲੱਖ ਮੀਟ੍ਰਿਕ ਟਨ ਤੱਕ ਪੁੱਜੀ, ਪਿਛਲੇ ਸਾਲ ਦੇ ਮੁਕਾਬਲੇ ਰਹੀ ਵਧ

Sunday, Nov 01, 2026 - 03:18 PM (IST)

ਨਵਾਂਸ਼ਹਿਰ ’ਚ ਝੋਨੇ ਦੀ ਆਮਦ 2.91 ਲੱਖ ਮੀਟ੍ਰਿਕ ਟਨ ਤੱਕ ਪੁੱਜੀ, ਪਿਛਲੇ ਸਾਲ ਦੇ ਮੁਕਾਬਲੇ ਰਹੀ ਵਧ

ਨਵਾਂਸ਼ਹਿਰ (ਤ੍ਰਿਪਾਠੀ)-ਨਵਾਂਸ਼ਹਿਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ। ਹੁਣ ਤੱਕ ਜ਼ਿਲ੍ਹੇ 'ਚ ਕੁੱਲ੍ਹ 2,91,977 ਮੀਟ੍ਰਿਕ ਟਨ ਝੋਨਾ ਪਹੁੰਚ ਚੁੱਕਾ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ 2,59,994 ਮੀਟ੍ਰਿਕ ਟਨ ਝੋਨਾ ਆਇਆ ਸੀ, ਜੋਕਿ ਇਸ ਵਾਰ ਲਗਭਗ 31,983 ਮੀਟ੍ਰਿਕ ਟਨ ਵੱਧ ਹੈ। ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਮਾਰਕੀਟ ਕਮੇਟੀ ਖੇਤਰ ਵਿਚ 1,46,680 ਮੀਟ੍ਰਿਕ ਟਨ, ਬੰਗਾ ਵਿਚ 1,07,410 ਮੀਟ੍ਰਿਕ ਟਨ ਅਤੇ ਬਲਾਚੌਰ ਵਿਚ 37,887 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦੋ ਹਜ਼ਾਰ ਰੁਪਏ ਪਿੱਛੇ ਚੱਲ ਪਈਆਂ ਗੋਲ਼ੀਆਂ

ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਗਈ ਖ਼ਰੀਦ ਦੇ ਅੰਕੜਿਆਂ ਮੁਤਾਬਕ ਪਨਗ੍ਰੇਨ ਨੇ 1,05,323 ਮੀਟ੍ਰਿਕ ਟਨ, ਮਾਰਕਫੈੱਡ ਨੇ 85,640 ਮੀਟ੍ਰਿਕ ਟਨ, ਪਨਸਪ ਨੇ 73,004 ਮੀਟ੍ਰਿਕ ਟਨ ਅਤੇ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 27,801 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ, ਜਦਕਿ ਨਿੱਜੀ ਖਰੀਦਦਾਰਾਂ ਨੇ 189 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। ਕੁੱਲ੍ਹ ਖ਼ਰੀਦੇ ਗਏ ਝੋਨੇ ਵਿਚੋਂ 1,90,576 ਮੀਟ੍ਰਿਕ ਟਨ ਝੋਨਾ ਮੰਡੀਆਂ ਵਿਚੋਂ ਚੁੱਕਿਆ ਜਾ ਚੁੱਕਾ ਹੈ, ਜਦਕਿ 1,01,381 ਮੀਟ੍ਰਿਕ ਟਨ ਝੋਨਾ ਅਜੇ ਚੁੱਕਿਆ ਜਾਣਾ ਬਾਕੀ ਹੈ। ਇਸ ਤਰ੍ਹਾਂ ਮੰਡੀਆਂ ਵਿਚ ਖ਼ਰੀਦੇ ਗਏ ਕੁੱਲ੍ਹ ਝੋਨੇ ਦਾ 65 ਫ਼ੀਸਦੀ ਹਿੱਸਾ ਚੁੱਕਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ! ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News