ਬੇਕਾਬੂ ਕੈਂਟਰ ਅਤੇ ਪੁਲਸ ਮੁਲਾਜ਼ਮ ਦੀ ਗੱਡੀ ਨਾਲ ਹਾਦਸਾ ਵਾਪਰਿਆ
Saturday, Oct 31, 2026 - 07:30 PM (IST)
ਬੀਣੇਵਾਲ/ਬਲਾਚੌਰ (ਕਟਾਰੀਆ)-ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਦੀ ਸਕਿਓਰਿਟੀ ’ਚ ਤਾਇਨਾਤ ਕਾਂਸਟੇਬਲ ਪ੍ਰੀਤਮ ਸਿੰਘ ਆਪਣੇ ਘਰ ਗੜ੍ਹਸ਼ੰਕਰ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਡਿਊਟੀ ’ਤੇ ਆਪਣੇ ਗੱਡੀ ’ਚ ਜਾ ਰਿਹਾ ਸੀ ਜਦਕਿ ਏ. ਐੱਸ. ਆਈ. ਸਤਪਾਲ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਹਨੂੰਮਾਨ ਮੰਦਿਰ ਨੇੜੇ ਕੈਮੀਕਲ ਦੇ ਕੈਂਟਰ ਦੀ ਸਵਿੱਫਟ ਕਾਰ ਨਾਲ ਟੱਕਰ ਹੋ ਗਈ, ਕੈਂਟਰ ਦੂਰ ਤੱਕ ਗੱਡੀ ਨੂੰ ਖਿੱਚ ਕੇ ਲੈ ਗਿਆ। ਇਸ ਹਾਦਸੇ ਸਵਿੱਫਟ ਗੱਡੀ ਨੰਬਰ ਕਾਫ਼ੀ ਨੁਕਸਾਨੀ ਗਈ ਜਦਕਿ ਹਾਦਸੇ ’ਚ ਪ੍ਰੀਤਮ ਸਿੰਘ ਵਾਲ-ਵਾਲ ਬਚਾਅ ਹੋ ਗਿਆ। ਇਸ ਘਟਨਾ ਵਾਰੇ ਪਤਾ ਲੱਗਣ ’ਤੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ ਮੌਕੇ ’ਤੇ ਘਟਨਾ ਸਥਾਨ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ ਮੌਸਮ
ਦਿਨ ਵੇਲੇ ਚੱਲਣ ਵਾਲੇ ਇਨ੍ਹਾਂ ਗੱਡੀਆਂ ਨੂੰ ਕੰਟਰੋਲ ਕਰੇ ਪੁਲਸ : ਬਾਬਾ ਕੇਵਲ ਸਿੰਘ
ਇਸ ਵਾਰੇ ਗਲਬਾਤ ਕਰਦੇ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਕਿਹਾ ਕਿ ਨਿਤ ਦਿਨ ਹਾਦਸਿਆਂ ਦਾ ਕਾਰਨ ਬਣਨ ਵਾਲੇ ਇਨ੍ਹਾਂ ਭਾਰੀ ਭਰਕਮ ਵ੍ਹੀਕਲਾ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸੀਮਾ ਤਹਿ ਕੀਤੀ ਹੋਣ ਦੇ ਬਾਵਜੂਦ ਇਹ ਦਿਨ ਵੇਲੇ ਹੀ ਸੜਕਾਂ ’ਤੇ ਦੌੜਦੇ ਦਿਖਾਈ ਦਿੰਦੇ ਰਹਿੰਦੇ ਹਨ। ਇਨ੍ਹਾਂ ਓਵਰਲੋਡ ਵਹੀਕਲਾ ਨੇ ਹੁਣ ਤੱਕ 22-23 ਰਾਹਗੀਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਬਾ ਕੇਵਲ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਕੈਂਟਰ ਚਾਲਕ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: PM ਮੋਦੀ ਦੀ ਰਹਿਨੁਮਾਈ ਹੇਠ ਪੰਜਾਬ 'ਚ ਵੀ ਭਾਜਪਾ ਸਰਕਾਰ ਬਣੇਗੀ: ਹਰਿਆਣਾ CM ਨਇਬ ਸੈਣੀ
ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਇਹ ਵ੍ਹੀਕਲਾਂ ਵਾਲੇ ਇਸ ਬਾਰੇ ਗੱਲਬਾਤ ਕਰਦਿਆਂ ਬੀ.ਜੇ.ਪੀ. ਦੇ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਵਾਰ-ਵਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਦਿੱਤੇ ਹੁਕਮਾਂ ਨੂੰ ਇਹ ਉਵਰਲੋਡ ਵ੍ਹੀਕਲਾਂ ਵਾਲੇ ਟਿੱਚ ਜਾਣਦੇ ਹਨ, ਉਨ੍ਹਾਂ ਨੇ ਕਿਹਾ ਕਿ ਨਿਤ ਦਿਨ ਹਾਦਸੇ ਵੱਧ ਰਹੇ ਹਨ ਪਰ ਲੋਕਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਲਾਗੂ ਕਰਨ ’ਚ ਫੇਲ ਸਾਬਤ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਕਾਬੂ ਵ੍ਹੀਕਲਾਂ ’ਤੇ ਨੱਥ ਪਾਈ ਜਾਵੇ।
ਇਹ ਵੀ ਪੜ੍ਹੋ: ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
