ਪੰਜਾਬ ''ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ ''ਚ ਬੱਤੀ ਰਹੇਗੀ ਗੁੱਲ
Monday, Nov 02, 2026 - 07:00 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ 4-5 ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਖਰੜ, (ਅਮਰਦੀਪ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ 66 ਕੇ.ਵੀ. ਸਬ-ਸਟੇਸ਼ਨ ਸੰਨੀ ਇਨਕਲੇਵ ਵਿਖੇ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ 3 ਨਵੰਬਰ 2026 ਨੂੰ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।ਵਿਭਾਗ ਦੇ ਜੂਨੀਅਰ ਇੰਜੀਨੀਅਰ ਅਤੁਲ ਸਿਡਾਨਾ ਅਨੁਸਾਰ ਪਾਵਰ ਟ੍ਰਾਂਸਫਾਰਮਰ ਟੀ-1 (31.5 ਐੱਮ.ਵੀ.ਏ.) ਅਧੀਨ ਆਉਂਦੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬੰਦ ਰਹੇਗੀ। ਇਸ ਨਾਲ ਓਲਡ ਸੰਨੀ, ਨਿਊ ਸੰਨੀ, ਕਮਰਸ਼ੀਅਲ, ਜੰਡਪੁਰ, ਮਨਾਣਾ, ਪਲਾਜ਼ੋ, ਪੈਰਾਡਾਈਜ਼, ਏਅਰ ਫੋਰਸ, ਮਾਤਾ ਗੁਜਰੀ, ਪਿਕਾਡਲੀ ਅਤੇ ਦੇਸੂ ਮਾਜਰਾ ਇਲਾਕੇ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ ਪਾਵਰ ਟ੍ਰਾਂਸਫਾਰਮਰ ਟੀ-2 (31.5 ਐੱਮ.ਵੀ.ਏ.) ਅਧੀਨ ਆਉਂਦੇ ਫੀਡਰਾਂ ਦੀ ਸਪਲਾਈ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਝਾਂਮਪੁਰ, ਛੱਜੂਮਾਜਰਾ, ਸੈਕਟਰ-123, ਸੰਨੀ ਮੰਦਰ, ਵਾਟਰ ਵਰਕਸ, ਸ਼ਿਵਾਲਿਕ, ਨਿੱਝਰ ਰੋਡ ਅਤੇ ਐੱਲ.ਆਈ.ਸੀ. ਕਾਲੋਨੀ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨਾਂ ਖਪਤਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
11 ਕੇ. ਵੀ. ਭੰਗਲਾ ਫੀਡਰ ਅਧੀਨ ਪੈਂਦੇ ਪਿੰਡਾਂ 'ਚ ਬਿਜਲੀ ਰਹੇਗੀ ਬੰਦ
ਨੂਰਪੁਰਬੇਦੀ, (ਕੁਲਦੀਪ ਸ਼ਰਮਾ)-ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਅਨੁਸਾਰ ਜੇ. ਈ. ਲਖਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ 11 ਕੇ. ਵੀ. ਭੰਗਲਾ ਫੀਡਰ ਅਧੀਨ ਪੈਂਦੇ ਪਿੰਡ ਸਪਾਲਵਾਂ, ਖੇੜਾ ਕਲਮੋਟ, ਮਜਾਰੀ, ਮਹਿੰਦਪੁਰ ,ਪਲਾਟਾਂ ਅਤੇ ਭੰਗਲਾ ਅਧੀਨ ਕਰੈਸ਼ਰ ਜ਼ੋਨ ਦੀ ਬਿਜਲੀ ਸਪਲਾਈ 3 ਨਵੰਬਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 02.00 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਅੱਜ ਕਲਵਾਂ ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ
ਨੂਰਪੁਰਬੇਦੀ, (ਸੰਜੀਵ ਭੰਡਾਰੀ)-ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਮੁੱਖ ਰੱਖਦਿਆਂ 3 ਨਵੰਬਰ, ਦਿਨ ਮੰਗਲਵਾਰ ਨੂੰ 11 ਕੇ.ਵੀ. ਕਲਵਾਂ ਫੀਡਰ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ, ਦਫ਼ਤਰ ਸਿੰਘਪੁਰ ਦੇ ਹਵਾਲੇ ਨਾਲ ਜੇ.ਈ. ਅਜਮੇਰ ਸਿੰਘ ਨੇ ਦੱਸਿਆ ਕਿ ਉਕਤ ਫੀਡਰ ਅਧੀਨ ਪੈਂਦੇ ਪਿੰਡ ਕਲਵਾਂ, ਜੱਟ ਬਸਤੀ ਸਵਾੜਾ ਅਤੇ ਕਲਮਾ ਮੋੜ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਬਿਜਲੀ ਲਾਈਨਾਂ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
