ਰੂਪਨਗਰ ''ਚ ਦੀਵਾਲੀ ਮੌਕੇ ਪਟਾਕੇ ਚਲਾਉਣ ਸਮੇਂ 24 ਵਿਅਕਤੀ ਹੋਏ ਜ਼ਖ਼ਮੀ

Monday, Nov 09, 2026 - 07:36 PM (IST)

ਰੂਪਨਗਰ ''ਚ ਦੀਵਾਲੀ ਮੌਕੇ ਪਟਾਕੇ ਚਲਾਉਣ ਸਮੇਂ 24 ਵਿਅਕਤੀ ਹੋਏ ਜ਼ਖ਼ਮੀ

ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਖੇਤਰ 'ਚ ਦੀਵਾਲੀ ਮੌਕੇ ਪਟਾਕੇ ਚਲਾਉਣ ਸਮੇਂ 2 ਦਰਜਨ ਦੇ ਕਰੀਬ ਲੋਕਾ ਜ਼ਖ਼ਮੀ ਹੋ ਗਏ। ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦੇ ਸਮੇਂ ਰੂਪਨਗਰ ਸ਼ਹਿਰ ਅਤੇ ਨਜ਼ਦੀਕੀ ਖੇਤਰ ਤੋਂ 24 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ। ਇਸ ਸਬੰਧ ’ਚ ਸਿਵਲ ਹਸਪਤਾਲ ਰੂਪਨਗਰ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਮਗਰੋਂ ਘਰਾਂ ਨੂੰ ਭੇਜ ਦਿੱਤਾ ਗਿਆ। ਜ਼ਖ਼ਮੀਆਂ ’ਚ 2 ਬੱਚੇ ਮਨਿੰਦਰ ਸਿੰਘ ਫੂਲ ਖੁਰਦ ਅਤੇ ਨਰਵਿਕ ਵਾਸੀ ਫੂਲ ਚੱਕਰ ਰੂਪਨਗਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ: ਦੀਵਾਲੀ ਦੀ ਰਾਤ ਪਸਰਿਆ ਮਾਤਮ! ਪਟਾਕੇ ਦੇ ਧਮਾਕੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News