ਹਰਿਦੁਆਰ ਜਾਣ ਵਾਲੀ ਜਨਸ਼ਤਾਬਦੀ ਐਕਸਪ੍ਰੈੱਸ ਅੱਜ ਰਹੇਗੀ ਰੱਦ
Tuesday, Jan 02, 2018 - 11:47 AM (IST)

ਜਲੰਧਰ(ਗੁਲਸ਼ਨ)— ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈੱਸ (12054/12053) 2 ਜਨਵਰੀ ਨੂੰ ਰੱਦ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ 2 ਜਨਵਰੀ ਨੂੰ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਜਨਸ਼ਤਾਬਦੀ ਐਕਸਪ੍ਰੈੱਸ ਨਾ ਤਾਂ ਜਾਵੇਗੀ ਅਤੇ ਨਾ ਹੀ ਹਰਿਦੁਆਰ ਤੋਂ ਆਵੇਗੀ। ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨਲ ਕਾਰਨਾਂ ਦੇ ਕਾਰਨ ਇਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।