ਜਨਮ ਅਸ਼ਟਮੀ ਵਾਲੀ ਸ਼ਾਮ ਪੰਜਾਬ 'ਚ ਵੱਡੀ ਵਾਰਦਾਤ

Tuesday, Aug 27, 2024 - 10:53 AM (IST)

ਜਨਮ ਅਸ਼ਟਮੀ ਵਾਲੀ ਸ਼ਾਮ ਪੰਜਾਬ 'ਚ ਵੱਡੀ ਵਾਰਦਾਤ

ਮੋਗਾ (ਕਸ਼ਿਸ਼, ਸਿੰਗਲਾ) : ਸੋਮਵਾਰ ਸ਼ਾਮ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਹਰ ਚੌਕ ਅਤੇ ਚੌਰਾਹੇ 'ਤੇ ਪੁਲਸ ਦਾ ਸਖ਼ਤ ਪਹਿਰਾ ਰਿਹਾ ਪਰ ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ 'ਚ ਕਾਮਯਾਬ ਰਹੇ। ਸ਼ੇਖਵਾਲਾ ਚੌਕ ਤੋਂ ਕੁਝ ਦੂਰੀ 'ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਪਿਸਤੌਲ ਤਾਣ ਕੇ ਇਕ ਦੁਕਾਨਦਾਰ ਨੂੰ ਲੁੱਟਣ ਦੇ ਇਰਾਦੇ ਨਾਲ ਆਏ, ਇਸ ਦੌਰਾਨ ਲੁਟੇਰੇ ਨੇ ਗੋਲ਼ੀਆਂ ਵੀ ਚਲਾਈਆਂ। ਦਰਅਸਲ ਇਕ ਨਕਾਬਪੋਸ਼ ਲੁਟੇਰਾ ਦੁਕਾਨ ਦੇ ਬਾਹਰ ਖੜ੍ਹਾ ਰਿਹਾ ਜਦਕਿ ਦੋ ਲੁਟੇਰੇ ਮੋਟਰਸਾਈਕਲ 'ਤੇ ਅੱਗੇ ਚਲੇ ਗਏ। ਇਸ ਦੌਰਾਨ ਲੁਟੇਰਾ ਦੁਕਾਨ ਦੇ ਅੰਦਰ ਗਿਆ ਅਤੇ ਦੁਕਾਨਦਾਰ ਦੀਪਕ 'ਤੇ ਪਿਸਤੌਲ ਤਾਣ ਕੇ ਉਸ ਨੂੰ ਪੈਸੇ ਕੱਢਣ ਲਈ ਕਿਹਾ ਪਰ ਦੀਪਕ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ, ਇਸ 'ਤੇ ਉਸ ਨੇ ਪਹਿਲੀ ਗੋਲੀ ਚਲਾਈ ਪਰ ਉਹ ਖਾਲੀ ਚਲੀ ਗਈ ਅਤੇ ਫਿਰ ਉਸ ਨੇ ਦੂਜੀ ਗੋਲੀ ਚਲਾਈ ਜੋ ਦੁਕਾਨਦਾਰ ਦੀ ਬਾਂਹ ਨਾਲ ਖਹਿ ਕੇ ਲੰਘੀ ਅਤੇ ਉਸ ਦਾ ਬਚਾਅ ਹੋ ਗਿਆ। 

ਇਹ ਵੀ ਪੜ੍ਹੋ : ਮੌਤ ਤੋਂ ਕੁਝ ਪਲ ਪਹਿਲਾਂ 23 ਸਾਲਾ ਕੁੜੀ ਦੀ ਵੀਡੀਓ, ਨਹੀਂ ਦੇਖ ਹੁੰਦਾ ਹਾਲ

ਇਸ ਦੌਰਾਨ ਲੁਟੇਰੇ ਨੇ ਫਿਰ ਕਿਹਾ ਕਿ ਜੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਗੋਲ਼ੀ ਮਾਰ ਦੇਵੇਗਾ ਤਾਂ ਦੁਕਾਨਦਾਰ ਨੇ ਉਸ ਨੂੰ ਗੋਲ਼ੀ ਮਾਰਨ ਲਈ ਕਿਹਾ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਲੁਟੇਰਾ ਤੇਜ਼ੀ ਨਾਲ ਆਪਣੇ ਦੋ ਸਾਥੀਆਂ ਨਾਲ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ। ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਵਿਦੇਸ਼ 'ਚ ਕਪੂਰਥਲਾ ਦੇ ਵਿਅਕਤੀ ਦੀ ਮੌਤ, ਲਾਸ਼ ਵਾਪਸ ਕਰਨ ਲਈ ਰੱਖੀ ਇਹ ਮੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News