ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਭੇਟ ਕੀਤੀ ਗਈ 644ਵੇਂ ਟਰੱਕ ਦੀ ਰਾਹਤ ਸਮੱਗਰੀ

Monday, Jan 24, 2022 - 05:29 PM (IST)

ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਭੇਟ ਕੀਤੀ ਗਈ 644ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ ਪਿਛਲੇ ਦਿਨੀਂ 644ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਰਿਆਸੀ ’ਚ ਸਥਿਤ ਬਾਬਾ ਬੰਦਾ ਬਹਾਦੁਰ ਪਿੰਡ ਦੇ ਲੋੜਵੰਦ ਲੋਕਾਂ ਨੂੰ ਸਾਬਕਾ ਵਿਧਾਇਕ ਬਲਦੇਵ ਸ਼ਰਮਾ ਦੀ ਪ੍ਰਧਾਨਤਾ ’ਚ ਆਯੋਜਿਤ ਪ੍ਰੋਗਰਾਮ ਵਿਚ ਭੇਟ ਕੀਤੀ ਗਈ।

ਇਹ ਸਮੱਗਰੀ ਮਾਨਵ ਭਲਾਈ ਮੰਚ ਅਮਲੋਹ ਦੇ ਮਨੋਹਰ ਲਾਲ ਵਰਮਾ, ਸੁਰਜਨ ਸਿੰਘ ਮੇਹਮੀ, ਸੁਬੋਧ ਧੀਰ, ਜਵਾਹਰ ਖੁਰਾਣਾ (ਟਾਂਡਾ), ਵਿਕਾਸ ਸ਼ਰਮਾ (ਘਨੌਰ, ਪਟਿਆਲਾ) ਅਤੇ ਬੀਨੇਵਾਲ ਦੇ ਰਾਕੇਸ਼ ਕੁਮਾਰ ਤੇ ਅਜੈਬ ਸਿੰਘ ਦੇ ਸਹਿਯੋਗ ਨਾਲ ਗੌ ਸੇਵਾ ਮਿਸ਼ਨ ਦੇ ਸਵਾਮੀ ਕ੍ਰਿਸ਼ਨਾਨੰਦ ਜੀ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ਵਿਚ 300 ਪਰਿਵਾਰਾਂ ਲਈ ਰਾਸ਼ਨ ਅਤੇ ਕੰਬਲ ਸਨ।

ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ-‘ਆਪ’ ਵੱਡੇ ਬਹੁਮਤ ਨਾਲ ਜਿੱਤ ਕਰੇਗੀ ਦਰਜ

ਬਲਦੇਵ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਲੰਬੇ ਸਮੇਂ ਤੋਂ ਅੱਤਵਾਦ ਤੋਂ ਪਰੇਸ਼ਾਨ ਹਨ। ਸਰਕਾਰ ਇਨ੍ਹਾਂ ਨੂੰ ਅੱਤਵਾਦ ਤੋਂ ਛੁਟਕਾਰਾ ਦਿਵਾਉਣ ਲਈ ਕੰਮ ਕਰ ਰਹੀ ਹੈ ਤਾਂ ਪੰਜਾਬ ਕੇਸਰੀ ਗਰੁੱਪ ਇਨ੍ਹਾਂ ਲਈ ਰਾਸ਼ਨ-ਰਜਾਈਆਂ ਭੇਜ ਕੇ ਇਨ੍ਹਾਂ ਦੀਆਂ ਤਕਲੀਫਾਂ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਆਸੀ ਦੇ ਜ਼ਿਲਾ ਭਾਜਪਾ ਪ੍ਰਧਾਨ ਸ਼ੀਲ ਮੰਗੋਤਰਾ ਨੇ ਕਿਹਾ ਕਿ ‘ਪੰਜਾਬ ਕੇਸਰੀ’ ਦੀ ਪ੍ਰੇਰਣਾ ਨਾਲ ਦਾਨੀ ਮਹਾਨੁਭਾਵਾਂ ਨੇ ਜੋ ਸਹਾਇਤਾ ਭੇਜੀ ਹੈ, ਉਹ ਸ਼ਲਾਘਾਯੋਗ ਹੈ। ਅਸੀ ‘ਪੰਜਾਬ ਕੇਸਰੀ’ ਦੇ ਨਾਲ-ਨਾਲ ਦਾਨੀ ਸੱਜਣਾਂ ਦੇ ਵੀ ਧੰਨਵਾਦੀ ਹਾਂ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤੱਕ ਜੇ. ਐਂਡ ਕੇ. ਦੇ ਲੋਕਾਂ ਨੂੰ ਲੋੜ ਹੈ, ਰਾਹਤ ਮੁਹਿੰਮ ਜਾਰੀ ਰਹੇਗੀ। 

ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਵੱਡਾ ਹਮਲਾ, ਕਿਹਾ- ‘ਆਪ’ ਦਾ ਬੁਲਬੁਲਾ 2017 ਵਾਂਗ ਜਲਦ ਫਟੇਗਾ


author

shivani attri

Content Editor

Related News