ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਵੰਡੀ ਗਈ 642 ਟਰੱਕੀ ਦੀ ਰਾਹਤ ਸਮੱਗਰੀ
Saturday, Jan 08, 2022 - 05:20 PM (IST)
ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)— ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਲੜੀ ਤਹਿਤ ਬੀਤੇ ਦਿਨੀਂ 642ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਦੇ ਲੋੜਵੰਦ ਲੋਕਾਂ ਨੂੰ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਮੀਡੀਆ ਇੰਚਾਰਜ ਸੰਜੀਵ ਸ਼ਰਮਾ ਦੀ ਪ੍ਰਧਾਨਗੀ ’ਚ ਸੰਪੰਨ ਹੋਈ। ਇਹ ਸਮੱਗਰੀ ਸ਼ੇ੍ਰਆਂਸ ਇੰਡਸਟਰੀ (ਓਸਵਾਲ) ਅਹਿਮਦਗੜ੍ਹ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ 300 ਪਰਿਵਾਰਾਂ ਲਈ ਰਾਸ਼ਨ ਸੀ।
ਸੰਜੀਵ ਸ਼ਰਮਾ ਨੇ ਕਿਹਾ ਕਿ ਮੁਸ਼ਕਿਲ ਭਰੀਆਂ ਰਾਹਾਂ ਵਾਲੇ ਪਹਾੜੀ ਇਲਾਕਿਆਂ ’ਚ ਪਗਡੰਡੀਆਂ ’ਤੇ ਚੱਲ ਕੇ ਆਉਣਾ ਅਤੇ ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣਾ ਇਹ ਸਿਰਫ਼ ਪੰਜਾਬ ਕੇਸਰੀ ਦੀ ਟੀਮ ਹੀ ਕਰ ਸਕਦੀ ਹੈ। ਇਸ ਲਈ ਜੰਮੂ-ਕਸ਼ਮੀਰ ਦੇ ਲੋਕ ਹਮੇਸ਼ਾ ਧੰਨਵਾਦੀ ਰਹਿਣਗੇ। ਪ੍ਰੋਗਰਾਮ ਦੇ ਆਯੋਜਕ ਸਾਬਕਾ ਵਿਧਾਇਕ ਬਲਦੇਵ ਸ਼ਰਮਾ ਨੇ ਕਿਹਾ ਕਿ ਅਸਲ ’ਚ ਉਹੀ ਮਾਤਾ ਰਾਣੀ ਦਾ ਸੱਚਾ ਭਗਤ ਹੈ, ਜੋ ਦੀਨ-ਦੁਖੀਆਂ ਦੇ ਦਰਦ ਨੂੰ ਪਛਾਣੇ। ਪੰਜਾਬ ਕੇਸਰੀ ਦੀ ਪ੍ਰੇਰਣਾ ਨਾਲ ਅਹਿਮਦਗੜ੍ਹ ਤੋਂ ਓਸਵਾਲ ਪਰਿਵਾਰ ਵੇ ਜੋ ਸਹਾਇਤਾ ਭੇਜੀ ਹੈ, ਉਹ ਸਾਡੇ ਲਈ ਵੱਡਮੁੱਲੀ ਹੈ। ਵਰਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਹਾਲਾਤ ਜਲਦੀ ਨਾਰਮਲ ਨਹੀਂ ਹੋ ਜਾਂਦੇ ਰਹਾਤ ਮੁਹਿੰਮ ਜਾਰੀ ਰਹੇਗੀ।