ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਭਿਜਵਾਈ ਗਈ 566ਵੇਂ ਟਰੱਕ ਦੀ ਰਾਹਤ ਸਮੱਗਰੀ
Thursday, May 14, 2020 - 12:31 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) — ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਪਾਕਿਸਤਾਨ ਵੱਲੋਂ ਭਾਰਤ ਖਿਲਾਫ ਅਜਿਹੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਕਾਰਨ ਲੱਖਾਂ ਲੋਕਾਂ ਨੂੰ ਬਰਬਾਦੀ ਅਤੇ ਤਬਾਹੀ ਵਾਲੇ ਦਿਨ ਦੇਖਣੇ ਪਏ ਹਨ। ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦੇ ਖੂਨੀ ਤਾਂਡਵ ਨੇ ਭਾਰਤ ਦੇ ਸੂਬੇ ਜੰਮੂ-ਕਸ਼ਮੀਰ 'ਚ ਅਣਗਿਣਤ ਪਰਿਵਾਰਾਂ ਨੂੰ ਉਜੜਣ ਲਈ ਮਜਬੂਰ ਕਰ ਦਿੱਤਾ। ਅਜਿਹੇ ਪਰਿਵਾਰ ਅੱਜ ਵੀ ਬੜੇ ਤਰਸੋਯੋਗ ਹਾਲਤ 'ਚ ਦਿਨ ਗੁਜ਼ਾਰ ਰਹੇ ਹਨ।
ਇਸ ਦੇ ਨਾਲ ਹੀ ਪਾਕਿਸਤਾਨੀ ਫੌਜੀਆਂ ਵੱਲੋਂ ਭਾਰਤੀ ਸਰਹੱਦੀ ਖੇਤਰਾਂ 'ਚ ਬਿਨਾਂ ਕਾਰਨ ਗੋਲੀਬਾਰੀ ਕਰਨ ਦਜਾ ਅਜਿਹਾ ਸਿਲਸਿਲਾ ਛੇੜਿਆ ਗਿਆ, ਜਿਹੜਾ ਅੱਜ ਤੱਕ ਜਾਰੀ ਹੈ। ਇਸ ਦੂਹਰੇ ਸੰਕਟ ਦਾ ਸ਼ਿਕਾਰ ਹੋਣ ਵਾਲੇ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋੜਵੰਦ ਅਤੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸੇ ਸਿਲਸਿਲੇ 'ਚ ਪਿਛਲੇ ਦਿਨੀਂ 566ਵੇਂ ਟਰੱਕ ਦੀ ਸਮੱਗਰੀ ਅਖਨੂਰ ਸੈਕਟਰ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਲਈ ਕਰਫਿਊ ਤੋਂ ਬਹੁਤੇ ਦਿਨ ਪਹਿਲਾਂ ਭਿਜਵਾਈ ਗਈ ਸੀ।
ਇਸ ਸਮੱਗਰੀ ਦਾ ਯੋਗਦਾਨ ਲੁਧਿਆਣਾ ਤੋਂ ਸਟੀਲ ਉਦਯੋਗ ਦੇ ਮਾਲਕ ਦਾਨਵੀਰ ਸ਼੍ਰੀ ਤਰਸੇਮ ਲਾਲ ਜੈਨ ਅਤੇ ਸ਼੍ਰੀਮਤੀ ਚੰਦਰ ਕਾਂਤਾ ਜੈਨ ਵੱਲੋਂ ਆਪਣੇ ਵਿਆਹ ਦੀ 56ਵੀਂ ਵਰ੍ਹੇਗੰਢ ਦੇ ਸਬੰਧ 'ਚ ਦਿੱਤਾ ਗਿਆ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਪਰਿਵਾਰ ਦੇ ਸ਼੍ਰੀ ਰਾਕੇਸ਼ ਜੈਨ ਨੀਟਾ-ਸਾਰਿਕਾ ਜੈਨ, ਰਾਜੇਸ-ਮੋਨਿਕਾ ਜੈਨ, ਰਾਕੇਸ਼-ਅੰਜੂ ਜੈਨ ਅਤੇ ਸਵਤੰਤਰ ਲਾਲ ਜੈਨ ਨੇ ਵੀ ਅਹਿਮ ਭੂਮਿਕਾ ਨਿਭਾਈ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 325 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਭਗਵਾਨ ਮਹਾਵੀਰ ਜੈਨ,ਰਿਧੀ ਜੈਨ, ਸ਼੍ਰੇਆ ਜੈਨ, ਆਦਿ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਾਵਾਈ 'ਚ ਸਮੱਗਰੀ ਦੀ ਵੰਡ ਜਾਣ ਵਾਲੇ ਮੈਂਬਰਾਂ 'ਚ ਰਾਕੇਸ-ਰਮਾ ਜੈਨ, ਵਿਪਨ ਰੇਨੂੰ ਜੈਨ, ਸੁਦਰਸ਼ਨ ਲਾਲ ਜੈਨ, ਰਾਜਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।