ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪੀੜਤਾਂ ਲਈ ਭਿਜਵਾਈ ਗਈ 684ਵੇਂ ਟਰੱਕ ਦੀ ਰਾਹਤ ਸਮੱਗਰੀ
Monday, Dec 05, 2022 - 03:08 PM (IST)

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਸਮੱਗਰੀ ਦਾ 684ਵਾਂ ਟਰੱਕ ਰਵਾਨਾ ਕੀਤਾ ਗਿਆ। ਸਮੱਗਰੀ ਦਾ ਇਹ ਟਰੱਕ ਜਲੰਧਰ ਤੋਂ ਐੱਸ. ਐੱਸ. ਜੈਨ ਕਾਨਫਰੰਸ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਕੱਪੜੇ ਸਨ। ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਪ੍ਰਮੁੱਖ ਮਾਰਗਦਰਸ਼ਕ ਸੁਨੀਲ ਜੈਨ, ਪ੍ਰਧਾਨ ਅਜੇ ਜੈਨ, ਸਕੱਤਰ ਮੁਸਕਾਨ ਜੈਨ, ਸੰਦੀਪ ਜੈਨ, ਜਤਿੰਦਰ ਜੈਨ, ਵਿਪਨ ਜੈਨ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਮੌਜੂਦ ਸਨ।