ਚਿੰਤਾ ਦੀਆਂ ਲਕੀਰਾਂ ਵਾਲੇ ਉਦਾਸ ਚਿਹਰੇ, ਨੀਰਸ ਅੱਖਾਂ, ਰੋਜ਼ੀ ਗਈ, ਰੋਟੀ ਦੇ ਲਾਲੇ

Tuesday, May 26, 2020 - 10:32 AM (IST)

ਚਿੰਤਾ ਦੀਆਂ ਲਕੀਰਾਂ ਵਾਲੇ ਉਦਾਸ ਚਿਹਰੇ, ਨੀਰਸ ਅੱਖਾਂ, ਰੋਜ਼ੀ ਗਈ, ਰੋਟੀ ਦੇ ਲਾਲੇ

ਜੰਮੂ-ਕਸ਼ਮੀਰ/ਜਲੰਧਰ— ਭਾਰਤ-ਪਾਕਿਸਤਾਨ ਕੰਟਰੋਲ ਰੇਖਾ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦਾ ਸੁੰਦਰਬਨੀ ਇਲਾਕਾ ਪੀਰ-ਪੰਚਾਲ ਖੇਤਰ ਦਾ ਐਂਟਰੀ ਦੁਆਰ ਤਾਂ ਹੈ ਹੀ, ਨਾਲ ਹੀ ਜੰਮੂ-ਕਸ਼ਮੀਰ 'ਚ ਅੱਤਵਾਦ ਫੈਲਾਉਣ ਵਾਲੇ ਅੱਤਵਾਦੀਆਂ ਦੇ ਮਕਬੂਜ਼ਾ ਕਸ਼ਮੀਰ ਤੋਂ ਭਾਰਤੀ ਖੇਤਰ 'ਚ ਘੁਸਪੈਠ ਕਰਨ ਦਾ ਪਸੰਦੀਦਾ ਮਾਰਗ ਵੀ ਹੈ। ਸਾਲ 2003 'ਚ ਦੋਹਾਂ ਦੇਸ਼ਾਂ ਵਿਚਾਲੇ ਜੰਗੀਬੰਦੀ ਸੰਧੀ ਨੂੰ ਆਧਾਰ ਦੱਸ ਕੇ ਪਾਕਿਸਤਾਨੀ ਫੌਜ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਇਰਾਦੇ ਨਾਲ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਸਥਿਤ ਜਿਹੜੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਹਮੇਸ਼ਾ ਗੋਲੀਬਾਰੀ ਕੀਤੀ ਜਾਂਦੀ ਹੈ, ਉਸ 'ਚ ਸੁੰਦਰਬਨੀ ਸੈਕਟਰ ਵੀ ਸ਼ਾਮਲ ਹੈ।

ਸੁੰਦਰਬਨੀ ਬਲਾਕ ਦੇ ਦੂਜੇ ਕੰਢੇ 'ਤੇ ਦੇਵਕ ਅਤੇ ਹਤਥਲ ਦੋ ਪੰਚਾਇਤਾਂ ਪੈਂਦੀਆਂ ਹਨ ਜੋ ਰਿਆਸੀ ਜ਼ਿਲੇ ਦੀ ਸਰਹੱਦ ਨਾਲ ਲੱਗਦੀਆਂ ਹਨ। ਇਹ ਪਹਾੜੀ ਇਲਾਕਾ ਹੈ ਅਤੇ ਲੋਕਾਂ ਕੋਲ ਥੋੜ੍ਹੀ-ਥੋੜ੍ਹੀ ਜ਼ਮੀਨ ਹੈ ਜਿਸ 'ਚ ਉਹ ਕਣਕ, ਚੌਲ, ਮੱਕੀ ਅਤੇ ਛੋਲੇ ਆਦਿ ਫਸਲਾਂ ਉਗਾਉਂਦੇ ਹਨ ਪਰ ਜਿਵੇਂ ਹੀ ਇਹ ਫਸਲਾਂ ਪੱਕਣ ਲੱਗਦੀਆਂ ਹਨ ਤਾਂ ਬਾਂਦਰ ਆ ਕੇ ਇਨ੍ਹਾਂ ਨੂੰ ਉਜਾੜ ਦਿੰਦੇ ਹਨ। ਖੇਤਰ ਦੇ ਲੋਕ ਪਹਿਲੇ ਮਿਹਨਤ-ਮਜ਼ਦੂਰੀ ਲਈ ਆਲੇ-ਦੁਆਲੇ ਦੇ ਇਲਾਕਿਆਂ 'ਚ ਜਾਂਦੇ ਸਨ ਪਰ ਕੋਰੋਨਾ ਆਫਤ ਕਾਰਨ ਇਹ ਸਿਲਸਿਲਾ ਬੰਦ ਹੋ ਗਿਆ ਹੈ। ਉਪਰੋਂ ਸਰਕਾਰ ਅਤੇ ਪ੍ਰਸ਼ਾਸਨ ਦਾ ਰਵੱਈਆ ਵੀ ਨਜ਼ਰ ਅੰਦਾਜ਼ ਵਾਲਾ ਹੈ, ਨਾ ਖੇਤਰ ਦੇ ਵਿਕਾਸ 'ਤੇ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਰੋਜ਼ਗਾਰ ਲਈ ਕੋਈ ਉਪਾਅ ਕੀਤੇ ਗਏ ਜਿਹੜੇ ਲੋਕਾਂ ਨੇ ਮਨਰੇਗਾ ਦੇ ਤਹਿਤ ਮਜ਼ਦੂਰੀ ਕੀਤੀ, ਉਨ੍ਹਾਂ ਨੂੰ ਵੀ ਭੁਗਤਾਨ ਨਹੀਂ ਹੋ ਰਿਹਾ।

PunjabKesari

'ਪੰਜਾਬ ਕੇਸਰੀ-ਹਿੰਦ ਸਮਾਚਾਰ ਪੱਤਰ ਸਮੂਹ' ਦੇ ਚੇਅਰਮੈਨ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਮਾਰਗ ਦਰਸ਼ਨ 'ਚ ਚਲਾਏ ਜਾ ਰਹੇ ਰਾਹਤ ਵੰਡ ਮੁਹਿੰਮ ਦੇ ਤਹਿਤ 569ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਜਦੋਂ ਅਸੀਂ ਦੇਵਕ-ਹਤਥਲ ਪਹੁੰਚੇ ਤਾਂ 'ਇਲਾਕੇ ਦੇ ਲੋਕਾਂ ਦੇ ਉਦਾਸ ਚਿਹਰੇ ਅਤੇ ਨੀਰਸ ਅੱਖਾਂ' ਦੇਖ ਕੇ ਮਨ ਬੇਚੈਨ ਹੋ ਗਿਆ। ਇਸ ਟਰੱਕ ਦੀ ਸਮੱਗਰੀ ਲੁਧਿਆਣਾ ਦੀ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਦੇ ਚੇਅਰਮੈਨ ਅਨਿਲ ਭਾਰਤੀ ਵੱਲੋਂ ਮੁਹੱਈਆ ਕਰਵਾਈ ਗਈ ਸੀ। ਇਸ ਸਮੱਗਰੀ 'ਚ ਲਗਭਗ 400 ਔਰਤਾਂ ਅਤੇ ਮਰਦਾਂ ਲਈ ਰੈਡੀਮੇਡ ਕੱਪੜੇ ਅਤੇ ਕੁਝ ਭਾਂਡੇ ਸਨ। ਰਾਹਤ ਵੰਡ ਦੌਰਾਨ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੁਹਿੰਮ 'ਚ ਵੇਦ ਪ੍ਰਕਾਸ਼ ਗੁਪਤਾ, ਰਮਾਕਾਂਤ ਸ਼ਰਮਾ ਅਤੇ ਪੰਜਾਬ ਕੇਸਰੀ-ਹਿੰਦ ਸਮਾਚਾਰ ਪੱਤਰ ਸਮੂਹ ਦੇ ਤਹਿਤ ਵੰਡ ਮੁਹਿੰਮ ਦੇ ਮੁੱਖ ਯੋਗਾਚਾਰੀਆ ਵਰਿੰਦਰ ਸ਼ਰਮਾ ਦਾ ਅਹਿਮ ਯੋਗਦਾਨ ਰਿਹਾ।

ਦੇਵਕ ਨਿਵਾਸੀ ਬਾਲਕ੍ਰਿਸ਼ਨ ਨੇ ਦੱਸਿਆ ਕਿ ਉਹ ਦਿਹਾੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਨ ਕਰਦੇ ਸਨ ਪਰ ਪਿਛਲੇ 2 ਮਹੀਨੇ ਤੋਂ ਕੋਰੋਨਾ ਰੂਪੀ ਮਹਾਮਾਰੀ ਦੇ ਚਲਦੇ ਰੋਜ਼ਗਾਰ ਠੱਪ ਹੋ ਗਿਆ ਹੈ ਅਤੇ ਖਾਣੇ ਦੇ ਲਾਲੇ ਪੈ ਗਏ ਹਨ। ਮਨਰੇਗਾ ਦੇ ਤਹਿਤ ਜੋ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਨ ਦੇ ਸੁਪਨੇ ਦੇਖੇ ਸਨ, ਉਸ ਰਕਮ ਦਾ ਭੁਗਤਾਨ ਨਾ ਹੋਣ ਨਾਲ ਉਨ੍ਹਾਂ ਦਾ ਪਰਿਵਾਰ ਬਹੁਤ ਮੁਸੀਬਤ ਦੀ ਸਥਿਤੀ 'ਚ ਗੁਜਰ ਰਿਹਾ ਹੈ। ਇਥੋਂ ਤਕ ਕਿ ਉਹ ਆਪਣੀ ਦਵਾਈ ਲਈ ਵੀ ਮੋਹਤਾਜ ਹੋ ਗਏ ਹਨ।

70 ਸਾਲਾ ਬਾਨੋ ਬੇਗਮ ਆਪਣਾ ਦਰਦ ਸਾਂਝਾ ਕਰਦੇ ਹੋਏ ਕਹਿੰਦੀ ਹੈ ਕਿ ਉਸ ਦੇ ਬੱਚੇ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਕਰਦੇ ਸਨ ਪਰ ਮਹਾਮਾਰੀ ਦੇ ਇਸ ਦੌਰ 'ਚ ਮਜ਼ਦੂਰੀ ਬੰਦ ਹੋਣ ਅਤੇ ਪਿੰਡ 'ਚ ਕਿਸੇ ਤਰ੍ਹਾਂ ਦਾ ਰੋਜ਼ਗਾਰ ਨਾ ਮਿਲਣ ਨਾਲ ਉਨ੍ਹਾਂ ਦਾ ਪਰਿਵਾਰ ਨਿਰਾਸ਼ ਹੈ ਅਤੇ ਦੋ ਵਕਤ ਦੇ ਭੋਜਨ ਨੂੰ ਵੀ ਤਰਸ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਰੋਜ਼ੀ-ਰੋਟੀ ਦਾ ਸਥਾਈ ਪ੍ਰਬੰਧ ਕਰਨ ਦੀ ਅਪੀਲ ਕੀਤੀ। 75 ਸਾਲਾ ਦਲੀਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਹਾਇਤਾ ਲਈ ਅੱਜ ਤਕ ਨਾ ਤਾਂ ਸਰਕਾਰੀ ਤੰਤਰ ਆਇਆ ਅਤੇ ਮੁਸੀਬਤ ਦੀ ਇਸ ਘੜੀ 'ਚ ਨਾ ਹੀ ਕੋਈ ਸਮਾਜਿਕ ਸੰਸਥਾ ਉਨ੍ਹਾਂ ਦਾ ਹਾਲ ਜਾਣਨ ਪਹੁੰਚੀ। ਅਜਿਹੇ 'ਚ 'ਪੰਜਾਬ ਕੇਸਰੀ-ਹਿੰਦ ਸਮਾਚਾਰ ਪੱਤਰ ਸਮੂਹ' ਨੇ ਉਨ੍ਹਾਂ ਦੀ ਸੁਧ ਲੈ ਕੇ ਬਹੁਤ ਉਪਕਾਰ ਕੀਤਾ ਹੈ। 80 ਸਾਲਾ ਮੁਹੰਮਦ ਮਹਰੂਫ ਨੇ ਦੱਸਿਆ ਕਿ ਉਹ ਜੰਗਲ 'ਚ ਭੇਡਾਂ-ਬਕਰੀਆਂ ਚਰਾ ਕੇ ਆਪਣਾ ਪੇਟ ਪਾਲਦੇ ਸਨ ਅਤੇ ਉਨ੍ਹਾਂ ਦੇ ਬੱਚੇ ਸ਼ਹਿਰ 'ਚ ਜਾ ਕੇ ਮਜ਼ਦੂਰੀ ਕਰਦੇ ਸਨ। ਰਮਜ਼ਾਨ ਦੇ ਮਹੀਨੇ 'ਚ ਖਰੀਦਦਾਰ ਚੰਗੀਆਂ ਕੀਮਤਾਂ ਚੁਕਾ ਕੇ ਉਨ੍ਹਾਂ ਦੀਆਂ ਭੇਡਾਂ-ਬਕਰੀਆਂ ਲੈ ਜਾਂਦੇ ਸਨ ਪਰ ਇਸ ਸਾਲ ਰਮਜ਼ਾਨ 'ਚ ਕੋਈ ਖਰੀਦਦਾਰ ਨਾ ਆਉਣਨਾਲ ਉਨ੍ਹਾਂ ਦਾ ਪਰਿਵਾਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। 65 ਸਾਲਾ ਮਦਨ ਲਾਲ ਨੇ ਕਿਹਾ ਕਿ ਸੁੰਦਨਬਨੀ ਦੇ ਪਹਾੜੀ ਖੇਤਰ 'ਚ ਕੋਈ ਸਹੂਲਤ ਨਾ ਹੋਣ ਨਾਲ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਨੌਜਵਾਨ ਵਰਗ ਬੇਰੋਜ਼ਗਾਰ ਹੈ ਅਤੇ ਕਿਸਾਨ ਨਿਰਾਸ਼ ਹੈ ਪਰ ਸਰਕਾਰ ਵੱਲੋਂ ਰਾਹਤ ਦੇਣ ਦਾ ਕੋਈ ਉਪਾਅ ਨਹੀਂ ਕੀਤਾ ਜਾ ਰਿਹਾ। ਉਂਝ ਤਾਂ ਕਿਸਾਨਾਂ ਦੀ ਫਸਲ ਬਾਂਦਰ ਉਜਾੜ ਦਿੰਦੇ ਹਨ ਪਰ ਫਿਰ ਵੀ ਜੋ ਵਿਕਦੀ ਹੈ ਕੋਈ ਸਰਕਾਰੀ ਖਰੀਦ ਕੇਂਦਰ ਨਾ ਹੋਣ ਕਾਰਨ ਕਿਸਾਨਾਂ ਦੇ ਖੂਨ ਪਸੀਨੇ ਦੀ ਇਸ ਕਮਾਈ ਨੂੰ ਠੇਕੇਦਾਰ ਕੌਡੀਆਂ ਦੇ ਭਾਅ ਖਰੀਦ ਲੈ ਜਾਂਦੇ ਹਨ।

PunjabKesari

ਮਾਂ ਵੈਸ਼ਣੋ ਧਾਮ ਅਤੇ ਸ਼ਿਵਖੋੜੀ ਬੰਦ ਹੋਣ ਨਾਲ ਰੋਜ਼ੀ 'ਤੇ ਆਫਤ
ਦੇਵਕ-ਹਤਥਲ 'ਚ ਰੋਜ਼ੀ-ਰੋਟੀ ਦੇ ਸੀਮਤ ਸਾਧਨ ਹੋਣ ਕਾਰਨ ਖੇਤਰ ਦੇ ਲੋਕਾਂ ਨੇ ਰੋਜ਼ਗਾਰ ਲਈ ਸ਼੍ਰੀ ਮਾਤਾ ਵੈਸ਼ਣੋ ਦੇਵੀ ਅਤੇ ਸ਼੍ਰੀ ਸ਼ਿਵਖੋੜੀ ਵਰਗੇ ਪ੍ਰਸਿੱਧ ਧਾਰਮਿਕ ਥਾਵਾਂ ਦਾ ਰੁਖ ਕੀਤਾ। ਇਲਾਕੇ ਦੇ ਲੋਕ ਘੋੜਾ, ਪਿੱਠੂ, ਪਾਲਕੀ ਰਾਹੀਂ ਸ਼ਰਧਾਲੂਆਂ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਅਤੇ ਸ਼੍ਰੀ ਸ਼ਿਵਖੋੜੀ ਧਾਮ ਪਹੁੰਚਾਉਣ ਤੋਂ ਇਲਾਵਾ ਇਨ੍ਹਾਂ ਥਾਵਾਂ 'ਤੇ ਮਿਹਨਤ ਮਜ਼ਦੂਰੀ ਨਾਲ ਜੁੜੇ ਹੋਰ ਕੰਮ ਵੀ ਕਰਦੇ ਸਨ। ਕੁਝ ਲੋਕਾਂ ਨੇ ਬੈਂਕਾਂ ਤੋਂ ਉਧਾਰ ਲੈ ਕੇ ਦੁਕਾਨਾਂ ਖੋਲ੍ਹੀਆਂ ਰੱਖੀਆਂ ਹਨ, ਪਰ ਵਿਸ਼ਵਭਰ 'ਚ ਕੋਰੋਨਾ ਪ੍ਰਕੋਪ ਦੇ ਚਲਦੇ ਧਾਰਮਿਕ ਥਾਵਾਂ 'ਤੇ ਸ਼ਰਧਾਲੂਆਂ ਦੀ ਆਵਾਜਾਈ ਬੰਦ ਹੋਣ ਕਾਰਨ ਇਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਆਫਤ ਡੂੰਘੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪਏ ਹਨ।

ਰੋਜ਼ੀ-ਰੋਟੀ ਦਾ ਹੋਵੇ ਸਥਾਈ ਪ੍ਰਬੰਧ : ਅਰੁਣ ਸ਼ਰਮਾ ਸੂਦਨ
ਸੁੰਦਰਬਨੀ ਖੰਡ ਵਿਕਾਸ ਪ੍ਰੀਸ਼ਦ (ਬੀ. ਡੀ. ਸੀ.) ਦੇ ਚੇਅਰਮੈਨ ਅਰੁਣ ਸ਼ਰਮਾ ਸੂਦਨ ਦਾ ਕਹਿਣਾ ਸੀ ਕਿ ਪਹਾੜੀ ਖੇਤਰ ਦੇਵਕ-ਹਤਥਲ 'ਚ ਲੋਕਾਂ ਦੀ ਦੁੱਖ-ਤਕਲੀਫਾਂ ਨੂੰ ਦੇਖਦੇ ਹੋਏ ਕਈ ਉਪਾਅ ਕਰਨ ਦੀ ਲੋੜ ਹੈ, ਜਿਸ 'ਚ ਮੁੱਖ ਤੌਰ 'ਤੇ ਲੋਕਾਂ ਦੀ ਰੋਜ਼ੀ-ਰੋਟੀ ਲਈ ਸਥਾਨਕ ਪ੍ਰਬੰਧ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਰਾਹਤ ਸਮੱਗਰੀ ਭਿਜਵਾਉਣ ਲਈ 'ਪੰਜਾਬ ਕੇਸਰੀ-ਹਿੰਦ ਸਮਾਚਾਰ ਪੱਤਰ ਸਮੂਹ' ਦੇ ਚੇਅਰਮੈਨ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਲੁਧਿਆਣਾ ਦੀ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਦੇ ਚੇਅਰਮੈਨ ਅਨਿਲ ਭਾਰਤੀ ਅਤੇ ਰਾਹਤ ਵੰਡ ਮੁਹਿੰਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਨਾਲ ਹੀ ਅਰੁਣ ਸ਼ਰਮਾ ਸੂਦਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਦੌਰ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਕੋਰੋਨਾ ਤੋਂ ਬਚਨ ਲਈ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਆਪਣੀ ਸਵੱਛਤਾ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖੋ। ਉਨ੍ਹਾਂ ਨੇ ਕਿਹਾ ਕਿ ਉਂਝ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਸਥਿਤੀ ਕੁਝ ਬਿਹਤਰ ਹੈ ਪਰ ਕੋਰੋਨਾ ਵਰਗੀ ਮਹਾਮਾਰੀ ਨੂੰ ਲੈ ਕੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਇਸ ਲਈਹਰ ਵਿਅਕਤੀ ਦਾ ਇਹ ਟੀਚਾ ਹੋਣਾ ਚਾਹੀਦਾ ਕਿ ਅਸੀਂ ਕੋਰੋਨਾ ਨੂੰ ਹਰਾਉਣਾ ਹੈ ਅਤੇ ਭਾਰਤ ਨੂੰ ਬਚਾਉਣਾ ਹੈ। ਇਸ ਮੌਕੇ 'ਤੇ ਸਾਬਕਾ ਸਰਪੰਚ ਓਮ ਪ੍ਰਕਾਸ਼, ਸਾਬਕਾ ਸਰਪੰਚ ਰਾਮ ਸਿੰਘ, ਨਾਇਬ ਸਰਪੰਚ ਪਵਨ ਕੁਮਾਰ, ਪੰਚ ਕੁਲਵੰਤ ਸ਼ਰਮਾ, ਸਮਾਜਸੇਵੀ ਪੰਕਜ ਸ਼ਰਮਾ (ਪ੍ਰਿੰਸ), ਸੁਖਦੇਵ ਸਿੰਘ, ਕੀਕਰ ਸਿੰਘ, ਗੌਰਵ ਸ਼ਰਮਾ, ਅਸ਼ੋਕ ਕੁਮਾਰ, ਮਦਨ ਲਾਲ, ਰਾਹੁਲ ਸ਼ਰਮਾ, ਸ਼ੇਖਰ ਸ਼ਰਮਾ ਅਤੇ ਪੰਜਾਬ ਕੇਸਰੀ ਦੇ ਸੁੰਦਰਬਨੀ ਦੇ ਪ੍ਰਤੀਨਿਧੀ ਰਾਜਿੰਦਰ ਰੈਣਾ ਹਾਜ਼ਰ ਸਨ।


author

shivani attri

Content Editor

Related News