ਜਲ੍ਹਿਆਂਵਾਲ਼ੇ ਬਾਗ਼ ਦੇ ਇਤਿਹਾਸ ਨੂੰ ਜਾਨਣ ਲਈ ਪਾਠਕ ਪੜ੍ਹਨ ਇਹ ਖਾਸ ਕਿਤਾਬਾਂ

04/15/2020 6:28:41 PM

ਹਰਪ੍ਰੀਤ ਸਿੰਘ ਕਾਹਲੋਂ

ਸਾਡੇ ਵਿੱਦਿਅਕ ਪਾਠਕ੍ਰਮ ਦੇ ਅੰਦਰ ਜਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਬਾਰੇ ਬਹੁਤ ਸੰਖੇਪ ਜਾਣਕਾਰੀ ਮਿਲਦੀ ਹੈ। ਇਹ ਸਾਕਾ 1857 ਦੀ ਕ੍ਰਾਂਤੀ ਤੋਂ ਬਾਅਦ ਵੱਡੀ ਘਟਨਾ ਸੀ, ਜੋ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਮੋੜ ਲੈ ਕੇ ਆਈ। ਇਸ ਸਾਕੇ ਦੇ ਪਿਛੋਕੜ ਵਿਚ ਬਹੁਤ ਖ਼ਾਸ ਕਹਾਣੀਆਂ ਵਾਪਰੀਆਂ ਹਨ। ਇਹ ਸਾਕਾ ਬੇਇਨਸਾਫ਼ੀ ਵਿਚ ਲੋਕ ਆਵਾਜ਼ ਪ੍ਰਤੀ ਸਿਆਸੀ ਜ਼ਿੰਮੇਵਾਰੀ ਕਿਹੋ ਜਿਹੀ ਹੋਵੇ ਇਸ ਨੂੰ ਸਮਝਣ ਦੀ ਢੁੱਕਵੀਂ ਘਟਨਾ ਹੈ, ਕਿਉਂਕਿ ਇਹ ਘਟਨਾ ਅੱਜ ਵੀ ਲੋਕ ਮਨਾਂ ਵਿਚ ਬਰਤਾਨਵੀ ਸਰਕਾਰ ਦੇ ਜ਼ੁਲਮਾਂ ਦੀ ਗਵਾਹ ਹੈ। ਸੋ ਵਿੱਦਿਅਕ ਪਾਠਕ੍ਰਮ ਅੰਦਰ ਇਹਦੀ ਸੰਖੇਪ ਜਾਣਕਾਰੀ ਦੇ ਚੱਲਦਿਆਂ ਇਸ ਦੇ ਬਾਰੇ ਹਰ ਵਿਦਿਆਰਥੀ ਲਈ ਵਿਸਥਾਰ ਵਿਚ ਸਮਝਣ ਹਿੱਤ ਹੇਠ ਲਿਖੀਆਂ ਕਿਤਾਬਾਂ ਖਾਸ ਹਨ :-

Amritsar 1919: An empire of fear and the Making of Massacre 

PunjabKesari
ਇਹ ਕਿਤਾਬ ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਸ਼ਤਾਬਦੀ ਵੇਲੇ ਪ੍ਰਕਾਸ਼ਿਤ ਕੀਤੀ ਗਈ ਸੀ। 2019 ਵਿਚ ਆਈ ਇਸ ਕਿਤਾਬ ਦੇ ਲੇਖਕ ਕਿਮ ਏ ਵਾਗਨਰ ਹਨ। ਜਲ੍ਹਿਆਂਵਾਲੇ ਬਾਗ ਦੇ ਸਮੁੱਚੇ ਘਟਨਾਕ੍ਰਮ ਤੋਂ ਇਲਾਵਾ ਇਹ ਕਿਤਾਬ ਇਸ ਸਾਕੇ ਦੀ ਮੁਕੰਮਲ ਪੜਚੋਲ ਕਰਦੀ ਹੈ।
Publisher - Paingeion random publisher 
Rate - 270

ਪੜ੍ਹੋ ਇਹ ਵੀ ਖਬਰ - ਇਤਿਹਾਸ ਦਾ ਖ਼ੂਨੀ ਸਫ਼ਾ ‘ਜਲ੍ਹਿਆਂਵਾਲ਼ਾ ਬਾਗ਼ 1919’ : ਯਾਦ ਕਰੋ ਉਹ 13 ਦਿਨ !

Eyewitnesses at Amritsar : A visual history of the 1919 Jallianwala Bagh Massacre

PunjabKesari
ਇਹ ਕਿਤਾਬ ਵੀ ਸਾਕਾ ਸ਼ਤਾਬਦੀ 2019 ਵੇਲੇ ਇੰਗਲੈਂਡ ਦੇ ਪਬਲਿਸ਼ਰ ਕਾਸ਼ੀ ਹਾਊਸ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਕਿਤਾਬ ਨੂੰ ਅਮਨਦੀਪ ਸਿੰਘ ਮਦਰਾ ਅਤੇ ਪਰਮਜੀਤ ਸਿੰਘ ਨੇ ਤਿਆਰ ਕੀਤਾ ਹੈ ਇਸ ਕਿਤਾਬ ਦਾ ਮੁੱਢਲਾ ਬਿਆਨ ਡਾਕਟਰ ਕਿਮ ਏ ਵਾਗਨਰ ਵਲੋਂ ਲਿਖਿਆ ਗਿਆ। ਇਹ ਕਿਤਾਬ ਸਾਕਾ ਜਲ੍ਹਿਆਂਵਾਲਾ ਬਾਗ਼ ਦੇ ਬਾਰੇ ਫੋਟੋਆਂ ਦਾ ਦਸਤਾਵੇਜ਼ ਹੈ । ਇਸ ਕਿਤਾਬ ਵਿਚ ਇਤਿਹਾਸ ਨੂੰ ਫੋਟੋਆਂ ਜ਼ਰੀਏ ਪੇਸ਼ ਕੀਤਾ ਗਿਆ ਹੈ, ਜੋ ਅਮਨਦੀਪ ਸਿੰਘ ਮਦਰਾ ਅਤੇ ਪਰਮਜੀਤ ਸਿੰਘ ਹੁਣਾਂ ਨੇ ਬ੍ਰਿਟਿਸ਼ ਲਾਇਬ੍ਰੇਰੀ ਅਤੇ ਹੋਰ ਉਹ ਸਮੇਂ ਦੇ ਸਰੋਤਾਂ ਤੋਂ ਇਕੱਠੀਆਂ ਕੀਤੀਆਂ ਸਨ।
Publisher - kasha house 
Rate - 1753

ਪੜ੍ਹੋ ਇਹ ਵੀ ਖਬਰ - ਕੂਚਾ ਕੌੜੀਆਂਵਾਲ਼ਾ ਦੀ ਗਲੀ ਦਾ ਮਾਰਸ਼ਲ ਲਾਅ ਅੱਜ ਵੀ ਚੇਤੇ ਆਉਂਦਾ ਹੈ

The Butcher of Amritsar 

PunjabKesari
ਨੀਲ ਕੋਲਟ ਵੱਲੋਂ ਲਿਖੀ ਇਹ ਕਿਤਾਬ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਬਾਰੇ ਤਾਂ ਦੱਸ ਦੀ ਹੀ ਹੈ ਪਰ ਉਸ ਦੇ ਨਾਲ ਨਾਲ ਇਹ ਕਿਤਾਬ ਜਨਰਲ ਡਾਇਰ ਦੇ ਜੀਵਨ ਬਾਰੇ ਵੀ ਬਿਆਨ ਹੈ। ਇਹ ਕਿਤਾਬ ਬਹੁਤ ਵਿਸਥਾਰ ਦੇ ਨਾਲ ਦੱਸਦੀ ਹੈ ਕਿ ਜਲਿਆਂਵਾਲਾ ਬਾਗ ਸਾਕੇ ਤੋਂ ਪਹਿਲਾਂ ਅੰਮ੍ਰਿਤਸਰ ਦੇ ਕੀ ਹਾਲਾਤ ਸਨ। 2006 ਵਿਚ ਪ੍ਰਕਾਸ਼ਿਤ ਇਹ ਕਿਤਾਬ ਇਤਿਹਾਸ ਦੀ ਨਜ਼ਰ ਤੋਂ ਬਹੁਤ ਖਾਸ ਕਿਤਾਬ ਹੈ।
Publisher – rupa and co 
Rate – 795 

ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲੇ ਬਾਗ਼ ਦਾ ਉਹ ਸਾਹਿਤ, ਜੋ ਅੰਗਰੇਜ਼ ਸਰਕਾਰ ਨੇ ਜ਼ਬਤ ਕੀਤਾ

Jallianwala Bagh : literary responses in prose and poetry 

PunjabKesari
ਰਖ਼ਸ਼ੰਦਾ ਜਲੀਲ ਦੀ ਇਹ ਕਿਤਾਬ ਇਸ ਲਈ ਖਾਸ ਹੈ, ਕਿਉਂਕਿ ਇਸ ਕਿਤਾਬ ਵਿਚ ਰਖ਼ਸ਼ੰਦਾ ਜਲੀਲ ਨੇ ਉਸ ਸਾਰੇ ਸਾਹਿਤ ਨੂੰ ਇਕ ਕਿਤਾਬ ਵਿਚ ਪਰੋਇਆ ਹੈ, ਜੋ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਨਾਲ ਸਬੰਧਤ ਉਸ ਵੇਲੇ ਜਾਂ ਉਸ ਤੋਂ ਬਾਅਦ ਲਿਖਿਆ ਗਿਆ ਸੀ।
Publisher - Niyogi Books Private Limited  
Rate - 495

ਪੜ੍ਹੋ ਇਹ ਵੀ ਖਬਰ - ਅੰਗਰੇਜ਼ਾਂ ਦੇ ਇਸ ਅਫ਼ਸਰ ਨੇ 'ਜਲ੍ਹਿਆਂਵਾਲ਼ੇ ਬਾਗ਼' 'ਚ ਗੋਲ਼ੀ ਚਲਾਉਣ ਤੋਂ ਮਨਾ ਕਰਕੇ ਕੀਤੀ ਸੀ ਬਗਾਵਤ​​​​​​​

ਸਾਕਾ ਬਾਗ਼-ਏ-ਜਲ੍ਹਿਆਂ 

PunjabKesari
ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਲੋਂ ਛਾਪੀ ਗਈ ਹੈ। ਗੁਰਦੇਵ ਸਿੰਘ ਸਿੱਧੂ ਕਿੱਸਿਆਂ ਦੇ ਦਸਤਾਵੇਜ਼ ਇਤਿਹਾਸਕਾਰ ਮੰਨੇ ਜਾਂਦੇ ਹਨ। ਇਸ ਕਿਤਾਬ ਵਿਚ ਉਨ੍ਹਾਂ ਨੇ ਸਾਕਾ ਜਲ੍ਹਿਆਂਵਾਲਾ ਬਾਗ਼ ਨਾਲ ਸਬੰਧਤ ਉਸ ਸਮੇਂ ਦੇ ਪੰਜਾਬੀ ਕਿੱਸਿਆਂ ਨੂੰ ਇਕ ਕਿਤਾਬ ਵਿੱਚ ਇਕੱਠੇ ਕੀਤਾ ਹੈ। ਅਬਦੁਲ ਕਾਦਰ ਬੇਗ, ਨਾਨਕ ਸਿੰਘ ਤੋਂ ਲੈ ਕੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਤੱਕ ਜਿੰਨੇ ਵੀ ਪੰਜਾਬੀ ਸਾਹਿਤ ਨਾਲ ਸਬੰਧਤ ਲਿਖਾਰੀਆਂ ਨੇ ਜਲ੍ਹਿਆਂਵਾਲਾ ਬਾਗ਼ ਨਾਲ ਸੰਬੰਧਤ ਕਿੱਸੇ ਲਿਖੇ ਉਹ ਤੁਹਾਨੂੰ ਇਸ ਕਿਤਾਬ ਵਿਚ ਪੜ੍ਹਨ ਨੂੰ ਮਿਲਣਗੇ।
Publisher – ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ  
Rate – 130


rajwinder kaur

Content Editor

Related News