ਜਲੰਧਰ: ਮੰਦਰ ਗਈ ਸੀ ਬਜ਼ੁਰਗ ਮਹਿਲਾ ਮੱਥਾ ਟੇਕਣ, ਪਰ ਲਾਸ਼ ਬਣ ਕੇ ਪਰਤੀ ਘਰ (ਵੀਡੀਓ)
Tuesday, Jun 13, 2017 - 09:56 AM (IST)
ਜਲੰਧਰ (ਸੋਨੂੰ)— ਸੋਮਵਾਰ ਨੂੰ ਜਲੰਧਰ 'ਚ ਇਕ ਮਹਿਲਾ ਦੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਸਵੇਰੇ ਲਗਭਗ 5:45 ਦੇ ਕਰੀਬ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਢਲ ਫਾਟਕ ਨੇੜੇ ਸਚਖੰਡ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਜਿਸ ਦੀ ਪਛਾਣ ਭਗਵਤੀ ਦੇਵੀ ਪਤਨੀ ਪੰਚੂ ਲਾਲ ਨਿਵਾਸੀ ਅਸ਼ੋਕ ਵਿਹਾਰ ਸੋਢਲ ਨਗਰ ਦੇ ਰੂਪ 'ਚ ਹੋਈ ਹੈ। ਉਹ ਹਰ ਰੋਜ਼ ਦੀ ਤਰ੍ਹਾਂ ਦੇਵੀ ਸ਼ੀਤਲਾ ਮੰਦਰ ਮੱਥਾ ਟੇਕਣ ਲਈ ਜਾਂਦੀ ਸੀ। ਜੋ ਸੋਮਵਾਰ ਨੂੰ ਲਾਈਨ ਕਰਾਸ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆ ਗਈ। ਭਗਵਤੀ ਦੇਵੀ ਦੇ ਪੁੱਤਰ ਮਲਕੀਤ ਰਾਮ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਮੰਦਰ ਤੋਂ ਘਰ ਆ ਰਹੀ ਸੀ, ਉਦੋਂ ਸੋਢਲ ਫਾਟਕ ਨੇੜੇ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਭਗਵਤੀ ਦੇਵੀ ਨੂੰ ਸੁਣਾਈ ਅਤੇ ਦਿਖਾਈ ਘੱਟ ਦਿੰਦਾ ਸੀ, ਸ਼ਾਇਦ ਇਸ ਕਾਰਨ ਇਹ ਹਾਦਸਾ ਹੋਇਆ। ਮੌਕੇ 'ਤੇ ਜੀ. ਆਰ. ਪੀ ਪੁਲਸ ਨੇ ਆ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
