ਸੀਰੀਅਲ ਬੰਦ ਨਾ ਹੋਇਆ ਤਾਂ ਜਲੰਧਰ ਬੰਦ ਦੀ ਹੋਵੇਗੀ ਕਾਲ

Thursday, Aug 22, 2019 - 01:49 AM (IST)

ਸੀਰੀਅਲ ਬੰਦ ਨਾ ਹੋਇਆ ਤਾਂ ਜਲੰਧਰ ਬੰਦ ਦੀ ਹੋਵੇਗੀ ਕਾਲ

ਜਲੰਧਰ (ਵਰੁਣ) : ਭਗਵਾਨ ਵਾਲਮੀਕਿ ਬਸਤੀਆਤ ਸਭਾ ਨੇ ਸੀ. ਪੀ. ਨੂੰ ਮੰਗ-ਪੱਤਰ ਦੇ ਕੇ ਇਕ ਚੈਨਲ 'ਤੇ ਚੱਲ ਰਹੇ ਸੀਰੀਅਲ ਨੂੰ ਹਫਤੇ ਦੇ ਅੰਦਰ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਸਭਾ ਦੇ ਮੈਬਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਜਲੰਧਰ ਬੰਦ ਦੀ ਕਾਲ ਕਰਨਗੇ। ਲੱਕੀ ਥਾਪਰ ਨੇ ਕਿਹਾ ਕਿ ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੇ ਅਕਸ ਨੂੰ ਧੁੰਦਲਾ ਕੀਤਾ ਗਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੀਰੀਅਲ ਦੇ ਲੇਖਕ ਅਤੇ ਨਿਰਦੇਸ਼ਕ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295 ਏ ਦੇ ਅਧੀਨ ਕੇਸ ਦਰਜ ਕੀਤਾ ਜਾਵੇ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਉਕਤ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ। ਸਭਾ ਦੇ ਮੈਂਬਰਾਂ ਨੇ ਕਿਹਾ ਕਿ ਹਫਤੇ ਭਰ 'ਚ ਪੁਲਸ ਕਾਰਵਾਈ ਕਰੇ ਨਹੀਂ ਤਾਂ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਨ ਪੰਜਾਬ ਬੰਦ ਦੀ ਕਾਲ ਨੂੰ ਸਮਰਥਨ ਦੇਣਗੇ । ਇਸ ਮੌਕੇ ਚਿੰਨੀ ਪਹਿਲਵਾਨ, ਰਿਸ਼ੀ ਸਹੋਤਾ, ਅਸ਼ਵਨੀ ਨਾਹਰ, ਲੱਕੀ ਥਾਪਰ, ਰਾਜ ਕੁਮਾਰ ਥਾਪਰ ਅਤੇ ਹੋਰ ਲੋਕ ਮੌਜੂਦ ਸਨ।


author

Karan Kumar

Content Editor

Related News