ਦੇਖੋ ਇਹ ਸਹੂਲਤਾਂ ਮਿਲ ਰਹੀਆਂ ਹਨ ਸਪੋਰਟਸ ਕਾਲਜ ''ਚ ਕੌਮਾਂਤਰੀ ਖਿਡਾਰੀਆਂ ਨੂੰ (ਵੀਡੀਓ)

Saturday, Sep 08, 2018 - 06:46 PM (IST)

ਜਲੰਧਰ— ਹਾਲ ਹੀ 'ਚ ਸੰਪਨ ਹੋਈਆਂ ਏਸ਼ੀਆਈ ਖੇਡਾਂ 'ਚ ਭਾਰਤੀ ਐਥਲੈਟਿਕ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਤੋਂ ਵੱਧ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਜੇਕਰ ਗੱਲ ਕੀਤੀ ਜਾਵੇ ਐਥਲੈਟਿਕਸ ਦੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਤਾਂ ਹਾਲਾਤ ਬੇਹੱਦ ਬਦਤਰ ਹੋਏ ਪਏ ਹਨ। ਜਲੰਧਰ ਦਾ ਮਸ਼ਹੂਰ ਸਪੋਰਸਟ ਕਾਲਜ ਕਈ ਸਹੂਲਤਾਂ ਤੋਂ ਵਾਂਝਾ ਹੋਇਆ ਪਿਆ ਹੈ। ਕਾਲਜ 'ਚ ਟਰੈਕ ਦੀ ਹਾਲਤ ਦੇਖ ਕੇ ਇੰਝ ਲੱਗਦਾ ਹੈ ਕਿ ਇਥੇ ਭੱਜਣਾ ਤਾਂ ਦੂਰ ਦੀ ਗੱਲ ਸਗੋਂ ਇਥੇ ਕੋਈ ਪੈਦਲ ਵੀ ਠੀਕ ਤਰ੍ਹਾਂ ਨਾਲ ਚੱਲ ਨਹੀਂ ਸਕਦਾ। 

PunjabKesari
ਸਪੋਰਟਸ ਕਾਲਦ ਦੀਆਂ ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘੱਟ-ਘੱਟ ਤੋਂ ਸਹੂਲਤਾਂ 'ਚ ਵੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਕੇ ਉਮੀਦ ਤੋਂ ਵੱਧ ਮੈਡਲ ਭਾਰਤ ਦੀ ਝੋਲੀ 'ਚ ਪਾਏ ਹਨ। ਤਸਵੀਰਾਂ ਦੇਖ ਕੇ ਇੰਝ ਲੱਗਦਾ ਹੈ ਕਿ ਖਿਡਾਰੀਆਂ ਨੂੰ ਸਿਰਫ ਸਹੂਲਤਾਂ ਦੇ ਨਾਂ 'ਤੇ ਸਰਕਾਰ ਵੱਲੋਂ ਠੇਂਗਾ ਹੀ ਮਿਲਦਾ ਹੈ। 

PunjabKesari
ਦੱਸਣਯੋਗ ਹੈ ਕਿ ਸਪੋਰਟਸ ਕਾਲਜ 'ਚ ਕੌਮਾਂਤਰੀ ਖਿਡਾਰੀ ਆ ਕੇ ਪ੍ਰੈਕਟਿਸ ਕਰਦੇ ਹਨ ਪਰ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਿਲਕੁਲ ਜ਼ੀਰੋ ਹਨ। ਸਾਲ 1997 'ਚ ਜਲੰਧਰ ਸਪੋਰਟਸ ਕਾਲਜ ਨੂੰ ਐਥਲੀਟ ਟਰੈਕ ਮਿਲਿਆ ਸੀ ਅਤੇ ਐਥਲੀਟ ਟਰੈਕ ਦੀ 10 ਸਾਲਾਂ ਤੱਕ ਮਿਆਦ ਹੁੰਦੀ ਹੈ। ਮਿਆਦ ਪੂਰੀ ਹੋਣ ਦੇ ਬਾਵਜੂਦ ਵੀ ਟਰੈਕ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਕੀਤਾ ਗਿਆ ਹੈ। ਖਰਾਬ ਟਰੈਕ 'ਤੇ ਪ੍ਰੈਕਟਿਸ ਕਰਨ ਦੌਰਾਨ ਕਈ ਖਿਡਾਰੀ ਜ਼ਖਮੀ ਹੋਏ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖਿਡਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਅਤੇ ਟਰੈਕ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂਕਿ ਖਿਡਾਰੀ ਵਧੀਆ ਪ੍ਰੈਕਟਿਸ ਕਰ ਸਕਣ।


Related News