ਫਿਸਲੀ ਜੁਬਾਨ! ਗਣਤੰਤਰ ਦਿਵਸ ਮੌਕੇ ਮੰਤਰੀ ਜੀ ਸੁੰਤਤਰਤਾ ਦਿਵਸ ਦੀ ਦੇ ਗਏ ਵਧਾਈ (ਵੀਡੀਓ)
Sunday, Jan 26, 2020 - 04:20 PM (IST)
ਜਲੰਧਰ (ਸੋਨੂੰ) : ਦੇਸ਼ ਭਰ ਵਿਚ ਅੱਜ ਜਿੱਥੇ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਕੈਬੇਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗਣਤੰਤਰ ਦਿਵਸ ਦੀਆਂ ਵਧਾਈਆਂ ਦੇਣ ਦੀ ਬਜਾਏ ਸੁਤੰਰਤਾ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ।
ਦਰਅਸਲ, ਕੈਬੇਨਿਟ ਮੰਤਰੀ ਸੁਖਜਿੰਦਰ ਰੰਧਾਵਾ ਜਲੰਧਰ 'ਚ ਮਨਾਏ ਗਏ ਗਣਤਤੰਰ ਦਿਵਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਦੌਰਾਨ ਸਟੇਜ 'ਤੇ ਸਪੀਚ ਦਿੰਦੇ ਹੋਏ ਉਨ੍ਹਾਂ ਦੀ ਜ਼ੁਬਾਨ ਫਿਸਲੀ ਤੇ ਉਹ ਗਣਤੰਤਰ ਦਿਵਸ ਨੂੰ ਸੁਤੰਤਰਤਾ ਦਿਵਸ ਬੋਲ ਗਏ। ਹਾਲਾਂਕਿ ਨਾਲ ਦੀ ਨਾਲ ਹੀ ਉਨ੍ਹਾਂ ਗਲਤੀ ਨੂੰ ਸੁਧਾਰ ਲਿਆ ਤੇ 'ਗਣਤੰਤਰ ਦਿਵਸ' ਕਹਿ ਕੇ ਆਪਣੀ ਗੱਲ ਜਾਰੀ ਰੱਖੀ। ਵੇਖਿਆ ਜਾਵੇ ਤਾਂ ਇਹ ਕੋਈ ਬਹੁਤੀ ਵੱਡੀ ਗਲਤੀ ਨਹੀਂ। ਗੱਲ ਕਰਦਿਆਂ ਜ਼ੁਬਾਨ ਫਿਸਲ ਜਾਣੀ ਆਮ ਗੱਲ ਹੈ, ਜਿਸ ਨੂੰ ਸਮਾਂ ਰਹਿੰਦੇ ਮੰਤਰੀ ਸਾਬ੍ਹ ਨੇ ਸੁਧਾਰ ਵੀ ਲਿਆ ਤੇ ਉਥੇ ਬੈਠੇ ਜ਼ਿਆਦਾਤਰ ਲੋਕਾਂ ਨੂੰ ਆਪਣੀ ਗਲਤੀ ਦਾ ਪਤਾ ਵੀ ਨਹੀਂ ਲੱਗਣ ਦਿੱਤਾ।