ਬਾਂਦਰ ਨੇ ਪੁਲਸ ਨੂੰ ਪਾਇਆ ਚੱਕਰਾਂ 'ਚ, ਕੱਟਣ ਲੱਗਾ ਚਾਲਾਨ (ਤਸਵੀਰਾਂ)

Monday, Jul 13, 2020 - 09:33 AM (IST)

ਬਾਂਦਰ ਨੇ ਪੁਲਸ ਨੂੰ ਪਾਇਆ ਚੱਕਰਾਂ 'ਚ, ਕੱਟਣ ਲੱਗਾ ਚਾਲਾਨ (ਤਸਵੀਰਾਂ)

ਜਲੰਧਰ (ਸੋਨੂੰ ਮਹਾਜਨ) : ਜਲੰਧਰ ਦੇ ਰਾਮਾ ਮੰਡੀ ਚੌਕ 'ਚ ਇਕ ਬਾਂਦਰ ਨੇ ਸਵੇਰੇ-ਸਵੇਰੇ ਭੜਥੂ ਮਚਾਅ ਦਿੱਤਾ। ਇਹ ਬਾਂਦਰ ਇਕ ਹੱਥ ਪੈਨ ਤੇ ਦੂਜੇ 'ਚ ਚਾਲਾਨ ਵਾਲੀ ਕਾਪੀ ਲੈ ਪੁਲਸ ਮੁਲਾਜ਼ਮ ਦੀ ਕੁਰਸੀ 'ਤੇ ਸਜ ਕੇ ਬੈਠਾ। ਦੇਖਣ 'ਚ ਇੰਝ ਲੱਗ ਰਿਹਾ ਸੀ ਜਿਵੇਂ ਇਹ ਬਾਂਦਰ ਲੱਗਦਾ ਹੈ ਲੋਕਾਂ ਦੇ ਚਾਲਾਨ ਕੱਟ ਕੇ ਹੀ ਮੰਨੇਗਾ। 

PunjabKesariਇਹ ਵੀ ਪੜ੍ਹੋਂ : ਹੈਵਾਨੀਅਤ: 19 ਸਾਲਾ ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਗੈਂਗਰੇਪ, ਬੇਹੋਸ਼ ਹੋਣ 'ਤੇ ਵੀ ਨਹੀਂ ਬਕਸ਼ਿਆ

ਕਦੇ ਇਸ ਬਾਂਦਰ ਨੇ ਪੁਲਸ ਮੁਲਾਜ਼ਮਾਂ ਨੂੰ ਆਪਣੇ ਪਿੱਛੇ-ਪਿੱਛੇ ਦੌੜਾਇਆ ਤੇ ਕਦੇ ਬੈਠ ਕੇ ਅੱਖਾਂ ਦਿਖਾਉਣ ਲੱਗ ਪਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਬਾਂਦਰ ਪੁਲਸ ਮੁਲਾਜ਼ਮ ਦੀ ਕੁਰਸੀ 'ਤੇ ਬੈਠ ਗਿਆ ਤੇ ਪੁਲਸ ਮੁਲਾਜ਼ਮ ਦੇਖਦੇ ਹੀ ਰਹਿ ਗਏ। ਹੱਥ ਵਿਚ ਚਾਲਾਨ ਵਾਲੀ ਕਾਪੀ ਅਤੇ ਪੈਨ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਬਾਂਦਰ ਚਾਲਾਨ ਕੱਟਣ ਲਈ ਹੀ ਬੈਠਾ ਹੈ।

PunjabKesariਚਾਲਾਨ ਵਾਲੀ ਕਾਪੀ ਦੇ ਨਾਲ ਜਿਸ ਨੇ ਵੀ ਇਸ ਬਾਂਦਰ ਨੂੰ ਦੇਖਿਆ ਉਹ ਹੈਰਾਨ-ਪਰੇਸ਼ਾਨ ਰਹਿ ਗਿਆ। ਫਿਰ ਜਦੋਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਨਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੀ ਚਾਲਾਨ ਵਾਲੀ ਕਾਪੀ ਨੂੰ ਖਿਲਾਰ ਗਿਆ। ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ। ਇਕ ਮਹਿਲਾ ਪੁਲਸ ਮੁਲਾਜ਼ਮ ਨੇ ਉਸ ਕੋਲੋਂ ਚਲਾਨ ਬੁੱਕ ਛੁਡਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਜਦ ਉਹ ਬੁੱਕ ਉਠਾ ਕੇ ਲਿਆਉਣ ’ਚ ਕਾਮਯਾਬ ਹੋ ਗਈ ਤਾਂ ਬਾਂਦਰ ਉਸ ਦੇ ਪਿੱਛੇ ਭੱਜਿਆ ਅਤੇ ਉਸ ਉਪਰ ਚੜ੍ਹਨ ਦੀ ਵੀ ਕੋਸ਼ਿਸ਼ ਕੀਤੀ। ਸਾਥੀ ਪੁਲਸ ਮੁਲਾਜ਼ਮਾਂ ਨੇ ਮਹਿਲਾ ਮੁਲਾਜ਼ਮ ਨੂੰ ਬਾਂਦਰ ਤੋਂ ਬਚਾਇਆ ਅਤੇ ਆਪਣੇ ਵੱਲ ਖਿੱਚ ਲਿਆ। ਉੱਥੋਂ ਲੰਘ ਰਹੇ ਲੋਕਾਂ ਨੂੰ ਵੀ ਬਾਂਦਰ ਕਾਰਣ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਪੁਲਸ ਮੁਲਾਜ਼ਮਾਂ ਨੇ ਇਕ ਪਿੰਜਰਾ ਲਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਕੁਝ ਵੀ ਹੋਵੇ ਇਸ ਸ਼ਰਾਰਤੀ ਬਾਂਦਰ ਨੇ ਅੱਜ ਪੁਲਸ ਵਾਲਿਆਂ ਨੂੰ ਚੰਗੀ-ਖਾਸੀ ਕਸਰਤ ਕਰਵਾ ਦਿੱਤੀ। 

ਇਹ ਵੀ ਪੜ੍ਹੋਂ : ਕੁੜੀ ਨੂੰ ਆਪਣੇ ਪ੍ਰੇਮੀ 'ਤੇ ਭਰੋਸਾ ਕਰਨਾ ਪਿਆ ਮਹਿੰਗਾ, ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ

 

 


author

Baljeet Kaur

Content Editor

Related News