ਜਲੰਧਰ : ਮਹੰਤ ਨੇ ਭੇਦਭਰੇ ਹਾਲਾਤਾਂ 'ਚ ਲਿਆ ਫਾਹਾ

Friday, Jun 12, 2020 - 10:09 AM (IST)

ਜਲੰਧਰ : ਮਹੰਤ ਨੇ ਭੇਦਭਰੇ ਹਾਲਾਤਾਂ 'ਚ ਲਿਆ ਫਾਹਾ

ਜਲੰਧਰ (ਸੋਨੂੰ) : ਦਿਹਾਤੀ ਥਾਣਾ ਮਕਸੂਦਾਂ ਅਧੀਨ ਆਉਂਦੀ ਨੰਦਨਪੁਰ ਕਾਲੋਨੀ 'ਚ ਰਹਿ ਰਹੇ ਮਹੰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਭਿਆਨਕ ਸੜਕ ਹਾਦਸੇ 'ਚ ਟਰੈਕਟਰ ਚਾਲਕ ਦੀ ਮੌਤ, ਇਕ ਜ਼ਖਮੀ

ਥਾਣਾ ਮਕਸੂਦਾਂ ਦੇ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਨੰਦਨਪੁਰ ਕਾਲੋਨੀ 'ਚ ਕਿਸੇ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਜਦੋਂ ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਮਹੰਤ ਦੀ ਪਛਾਣ ਮਧੂ ਥਾਪਾ ਵਾਸੀ ਨੰਦਨਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਵਲੋਂ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਕੋਰੋਨਾ 'ਤੇ ਭਾਰੀ ਪਈ ਆਸਥਾ, ਦਿਨੋਂ-ਦਿਨ ਵਧ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਆਮਦ


author

Baljeet Kaur

Content Editor

Related News