ਜਲੰਧਰ ਬਾਈਪਾਸ ''ਤੇ 14 ਸਾਲਾ ਬੱਚੇ ਦਾ ਹੈਰਾਨੀਜਨਕ ਕਾਰਾ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ
Saturday, Dec 07, 2024 - 03:18 PM (IST)
ਲੁਧਿਆਣਾ (ਖੁਰਾਨਾ): ਜਲੰਧਰ ਬਾਈਪਾਸ ਚੌਕ ਨੇੜੇ ਹੋਲਸੇਲ ਹਾਰਡਵੇ੍ਰ ਮਾਰਕੀਟ ਵਿਚ UP ਦੇ ਕਾਰੋਬਾਰੀ ਵੱਲੋਂ ਖੜ੍ਹੀ ਕੀਤੀ ਇਨੋਵਾ ਗੱਡੀ ਤੋਂ ਤਕਰੀਬਨ 14 ਸਾਲਾਂ ਦੇ ਬੱਚੇ ਨੇ ਹੱਥ ਦੀ ਸਫ਼ਾਈ ਦਿਖਾਉਂਦਿਆਂ ਨਕਦੀ ਨਾਲ ਭਰਿਆ ਬੈਗ ਚੋਰੀ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਹਾਏ ਓ ਰੱਬਾ! ਵਿਆਹ ਵਾਲੇ ਘਰ 'ਚ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ, ਆਪ ਹੀ ਵੇਖ ਲਓ ਵੀਡੀਓ
ਜਾਣਕਾਰੀ ਮੁਤਾਬਕ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ ਜੋ ਮਾਰਕੀਟ ਦੇ ਬਾਹਰ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਇਕ ਛੋਟਾ ਬੱਚਾ ਜੋ ਕਿ ਵਪਾਰੀ ਦੀ ਇਨੋਵਾ ਗੱਡੀ ਦੇ ਆਲੇ-ਦੁਆਲੇ ਲਗਾਤਾਰ ਘੁੰਮ ਰਿਹਾ ਸੀ ਤੇ ਮੌਕਾ ਮਿਲਦਿਆਂ ਹੀ ਉਸ ਨੇ ਗੱਡੀ ਵਿਚ ਪਿਆ ਲੱਖਾਂ ਰੁਪਏ ਨਾਲ ਭਰਿਆ ਬੈਗ ਚੋਰੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਬੱਚਾ ਸ਼ਹਿਰ ਦੇ ਮੁੱਖ Red Light ਚੌਕ ਅਤੇ ਬੱਸਾਂ ਵਿਚ ਪੈੱਨ-ਪੈਂਸਿਲਾਂ ਵੇਚਣ ਦੀ ਆੜ ਵਿਚ ਆਪਣੇ ਸ਼ਿਕਾਰ ਨੂੰ ਲੱਭਣ ਦਾ ਕੰਮ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8