ਅੰਗੀਠੀ ਬਾਲ ਕੇ ਸੁੱਤੇ ਪਤੀ-ਪਤਨੀ ਦੀ ਸਾਹ ਘੁਟਣ ਕਾਰਨ ਮੌਤ

Friday, Jan 18, 2019 - 06:17 PM (IST)

ਅੰਗੀਠੀ ਬਾਲ ਕੇ ਸੁੱਤੇ ਪਤੀ-ਪਤਨੀ ਦੀ ਸਾਹ ਘੁਟਣ ਕਾਰਨ ਮੌਤ

ਜਲੰਧਰ (ਸ਼ੋਰੀ) - ਜਲੰਧਰ ਦੇ ਭਾਰਗੋ ਕੈਂਪ 'ਚ ਰਹਿੰਦੇ ਪਤੀ-ਪਤਨੀ ਦੀ ਅੰਗੀਠੀ ਦੇ ਧੂੰਏ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਪੁੱਤਰ ਰਮੇਸ਼ ਅਤੇ ਪਤਨੀ ਰੀਤਾ ਨਿਊ ਸੁਰਾਜ ਗੰਜ ਗਲੀ ਨੰਬਰ-10 ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਮਾਰਬਲ ਦਾ ਕੰਮ ਕਰਦਾ ਸੀ। ਵੀਰਵਾਰ ਦੀ ਰਾਤ ਰਣਜੀਤ ਅਤੇ ਉਸ ਦੀ ਪਤਨੀ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੋ ਗਏ ਸਨ, ਜਿਨ੍ਹਾਂ ਦੀ ਧੂੰਏ 'ਚ ਦਮ ਘੁੱਟ ਜਾਣ ਕਾਰਨ ਮੌਤ ਹੋ ਗਈ। ਇਸ ਸਾਰੀ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਤੋੜਿਆ, ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।  


author

rajwinder kaur

Content Editor

Related News