ਜਲੰਧਰ: ਅਜਿਹੀ ਹਾਲਤ 'ਚ ਮਿਲੀ ਕੁੜੀ ਕਿ ਵੇਖ ਉੱਡੇ ਹੋਸ਼, ਪਰਿਵਾਰ ਨੇ ਲਾਇਆ ਜਬਰ-ਜ਼ਿਨਾਹ ਦਾ ਇਲਜ਼ਾਮ
Saturday, Apr 02, 2022 - 06:10 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਹਲਕਾ ਕਰਤਾਰਪੁਰ ਤੋਂ 15 ਸਾਲਾ ਕੁੜੀ ਦੇ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਇਸ ਮਾਮਲੇ ’ਚ ਪੁਲਸ ਅਧਿਕਾਰੀ ਨੇ ਕਿਹਾ ਕਿ ਜਬਰ-ਜ਼ਿਨਾਹ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਮੈਡੀਕਲ ਕਰਵਾਉਣ ਦੇ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ। ਕੁੜੀ ਦੇ ਪਰਿਵਾਰਕ ਮੈਂਬਰ ਦਾ ਦੋਸ਼ ਹੈ ਕਿ ਕੁੜੀ ਨਾਲ ਜਬਰ-ਜ਼ਿਨਾਹ ਦੀ ਘਟਨਾ ਵਾਪਰੀ ਹੈ। ਕਰੀਬ 4 ਦਿਨ ਪਹਿਲਾਂ ਕਰਤਾਰਪੁਰ ਵਿਖੇ ਇਕ ਕੁੜੀ ਨਾਲ ਜਬਰ-ਜ਼ਿਨਾਹ ਦੀ ਘਟਨਾ ਵਾਪਰੀ ਸੀ। ਇਸ ਦੇ ਬਾਅਦ ਕੁੜੀ ਨੂੰ ਸਿਵਲ ਹਸਪਤਾਲ ਜਲੰਧਰ ’ਚ ਲਿਆਂਦਾ ਗਿਆ ਪਰ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਨਿੱਜੀ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਗਿਆ।
ਉਥੇ ਹੀ ਇਸ ਮਾਮਲੇ ਸਬੰਧੀ ਥਾਣਾ ਕਰਤਾਰਪੁਰ ਥਾਣਾ ਦੇ ਇੰਚਾਰਜ ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਜਬਰ-ਜ਼ਿਨਾਹ ਦਾ ਹੈ ਜਾਂ ਨਹੀਂ, ਇਹ ਕੁੜੀ ਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਵੱਲੋਂ ਇਕ ਨੌਜਵਾਨ ਨੂੰ ਰਾਊਂਡਅਪ ਕਰਕੇ ਹਿਰਾਸਤ ’ਚ ਲਿਆ ਗਿਆ ਹੈ। ਉਥੇ ਹੀ ਬੱਚੀ ਦੀ ਮਾਂ ਅਤੇ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਸੀ। ਜਦੋਂ ਪੁਲਸ ’ਤੇ ਦਬਾਅ ਪਾਇਆ ਗਿਆ ਤਾਂ ਫਿਰ ਪੁਲਸ ਨੇ ਇਕ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ। ਉਥੇ ਹੀ ਪੁਲਸ ਜਬਰ-ਜ਼ਿਨਾਹ ਮਾਮਲੇ ਤੋਂ ਇਨਕਾਰ ਕਰਦੀ ਨਜ਼ਰ ਆਈ ਤਾਂ ਵਿਧਾਇਕ ਇਸ ਮਾਮਲੇ ਲੈ ਕੇ ਪੁਲਸ ’ਤੇ ਦਬਾਅ ਬਣਾਉਂਦੇ ਨਜ਼ਰ ਆਏ।
ਇਹ ਵੀ ਪੜ੍ਹੋ: ਸਦਨ ਤੋਂ ਵਾਕਆਊਟ ਕਰਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਜਿੰਦਰ ਰੰਧਾਵਾ
ਕੁੜੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ 10ਵੀਂ ਜਮਾਤ ’ਚ ਪੜ੍ਹਦੀ ਹੈ ਅਤੇ ਬੀਤੇ ਦਿਨੀਂ ਰਾਤ 8.30 ਦੇ ਕਰੀਬ ਗੁਆਂਢ ਦੇ ਘਰ ਪਾਣੀ ਲੈਣ ਗਈ ਪਰ ਕਾਫ਼ੀ ਦੇਰ ਤੱਕ ਉਹ ਵਾਪਸ ਨਾ ਪਰਤੀ ਤਾਂ ਉਨ੍ਹਾਂ ਦੇ ਸਹੁਰੇ ਅਤੇ ਚਾਚਾ ਨੇ ਬੱਚੀ ਦੀ ਭਾਲ ਕੀਤੀ। ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਉਸ ਦੀ ਕਲਾਸ ’ਚ ਪੜ੍ਹਦਾ ਹੈ। ਫਿਲਹਾਲ ਉਨ੍ਹਾਂ ਨੇ ਉਸ ਨੂੰ ਨਹੀਂ ਵੇਖਿਆ ਪਰ ਉਸ ਅਤੇ ਕੁਝ ਹੋਰ ਸਾਥੀਆਂ ਨੇ ਮਿਲ ਕੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ ਅਤੇ ਬੱਚੀ ਨਾਜ਼ੁਕ ਹਾਲਤ ’ਚ ਸਕੂਲ ਦੇ ਨੇੜਿਓਂ ਮਿਲੀ ਸੀ। ਕੁੜੀ ਮੋਟਰਸਾਈਕਲ ਦੇ ਹੇਠਾਂ ਪਈ ਸੀ ਅਤੇ ਉਥੋਂ ਇਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਫੜ ਲਿਆ ਹੈ। ਕੁੜੀ ਦੀ ਮਾਂ ਨੇ ਦੋਸ਼ ਲਗਾਇਆ ਕਿ ਨਿੱਜੀ ਹਸਪਤਾਲ ਦੇ ਡਾਕਟਰ ਉਨ੍ਹਾਂ ਦੀ ਬੇਟੀ ਨਾਲ ਮਿਲਣ ਨਹੀਂ ਦਿੰਦੇ। ਵਿਧਾਇਕ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਪ੍ਰ੍ਰਸ਼ਾਸਨ ਅਤੇ ਕਾਨੂੰਨ ਦੀ ਕਾਰਵਾਈ ਬੇਹੱਦ ਢਿੱਲੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰਾਂ ਦੇ ਸਿਸਟਮ ਕਾਰਨ ਪੁਲਸ ਵਾਲੇ ਚੰਗੀ ਤਰ੍ਹਾਂ ਨਾਲ ਆਪਣੀ ਡਿਊਟੀ ਨਹੀਂ ਕਰ ਰਹੇ। ਹਾਲਾਂਕਿ ਜਲੰਧਰ ਦੇ ਆਈ. ਜੀ. ਜ਼ੋਨ ਨਾਲ ਇਸ ਵਿਸ਼ੇ ’ਤੇ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ ਪਰ ਅਜੇ ਤੱਕ ਕੁੜੀ ਦਾ ਮੈਡੀਕਲ ਪੁਲਸ ਨਹੀਂ ਕਰਵਾ ਸਕੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ
ਉਥੇ ਹੀ ਥਾਣਾ ਕਰਤਾਰਪੁਰ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਇਸ ਵਿਸ਼ੇ ’ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁੜੀ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਸਿਵਲ ਹਸਪਤਾਲ ਤੋਂ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲਤ ਨਾਜ਼ੁਕ ਹੋਣ ਕਰਕੇ ਪੁਲਸ ਵੱਲੋਂ ਅਜੇ ਤੱਕ ਮੈਡੀਕਲ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਹੈ ਅਤੇ ਜਦੋਂ ਮੈਡੀਕਲ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਜਬਰ-ਜ਼ਿਨਾਹ ਦਾ ਮਾਮਲਾ ਹੈ? ਫਿਲਹਾਲ ਇਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਗਿਆ ਹੈ। ਨਿੱਜੀ ਹਸਪਤਾਲ ਦੇ ਡਾਕਟਰ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਉਨ੍ਹਾਂ ਕਿਹਾ ਕਿ ਪੁਲਸ ਇਸ ਬਾਰੇ ’ਚ ਕੁਝ ਦੱਸ ਸਕੇਗੀ। ਫਿਲਹਾਲ ਪੁਲਸ ਕੁੜੀ ਦਾ ਮੈਡੀਕਲ ਕਰਵਾਏਗੀ ਅਤੇ ਪੂਰੀ ਗੱਲ ਦੱਸੇਗੀ। ਕੁੜੀ ਨਾਲ ਮਿਲਣ ਦੇ ਦੋਸ਼ ’ਤੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਇਕ-ਇਕ ਕਰਕੇ ਅਸੀਂ ਕੁੜੀ ਨਾਲ ਮਿਲਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਰਹੇ ਹਾਂ।
ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ