ਆਦਮਪੁਰ : ਕਰਜ਼ੇ ਕਾਰਨ ਪੂਰੇ ਪਰਿਵਾਰ ਨੇ ਲਾਇਆ ਮੌਤ ਨੂੰ ਗਲੇ (ਵੀਡੀਓ)

Saturday, Mar 30, 2019 - 07:07 PM (IST)

ਆਦਮਪੁਰ (ਸੋਨੂੰ, ਦਿਲਬਾਗੀ) : ਜਲੰਧਰ ਦੇ ਆਦਮਪੁਰ 'ਚ ਕਰਜ਼ੇ ਤੋਂ ਪਰੇਸ਼ਾਨ ਹੋ ਇਕ ਪਰਿਵਾਰ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਰਨ ਵਾਲਿਆਂ 'ਚ ਮਾਂ ਤੇ 3 ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਮਾਂ ਬਖਸ਼ਿੰਦਰ ਕੌਰ, ਪੁੱਤਰ ਜਸਪ੍ਰੀਤ (18), ਰਮਨਜੀਤ ਸਿੰਘ (14) ਅਤੇ ਲੜਕੀ ਮਨਪ੍ਰੀਤ ਕੌਰ (12) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਖਸ਼ਿੰਦਰ ਕੌਰ ਦਾ ਪਤੀ ਹਰਜੀਤ ਸਿੰਘ ਵਿਦੇਸ਼ ਗਿਆ ਹੋਇਆ ਹੈ। 
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਹਾਤੀ ਪੁਲਸ ਦੇ ਐੱਸ.ਪੀ. ਸੰਧੂ ਨੇ ਦੱਸਿਆ ਕਿ ਪਰਿਵਾਰ 'ਤੇ ਬੈਂਕ ਦਾ ਲੱਖਾਂ ਰੁਪਏ ਦਾ ਕਰਜ਼ਾ ਸੀ। ਇਸ ਤੋਂ ਦੁਖੀ ਹੋ ਕੇ ਮਾਂ ਨੇ ਆਪਣੇ 3 ਬੱਚਿਆਂ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

PunjabKesari


author

Baljeet Kaur

Content Editor

Related News