ਸੰਤੋਖ ਚੌਧਰੀ ਨੇ ਸਿਵਲ ਹਸਪਤਾਲ ''ਚ ਮਨਾਈ ਧੀਆਂ ਦੀ ਲੋਹੜੀ
Saturday, Jan 12, 2019 - 04:16 PM (IST)

ਜਲੰਧਰ (ਸੋਨੂੰ)— ਜੇ. ਸੀ. ਆਈ. ਜਲੰਧਰ ਕਲੱਬ ਵੱਲੋਂ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਨਵਜੰਮੀਆਂ ਧੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚੀਆਂ ਨੂੰ ਤੋਹਫੇ ਵੀ ਵੰਡੇ ਗਏ। ਇਸ ਖਾਸ ਮੌਕੇ 'ਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕੀਤੀ। ਇਸ ਦੌਰਾਨ ਸੰਤੋਖ ਚੌਧਰੀ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਮਹਿਲਾ ਸਸ਼ਕਤੀਕਰਨ ਵੱਲ ਕੰਮ ਕਰ ਰਹੀ ਹੈ ਅਤੇ ਹਰ ਖੇਤਰ 'ਚ ਔਰਤਾਂ ਦੀ ਹਿੱਸੇਦਾਰੀ ਨੂੰ ਵਾਧਾ ਦਿੱਤਾ ਜਾ ਰਿਹਾ ਹੈ ਅਤੇ ਅੱਜ ਧੀਆਂ ਦੀ ਲੋਹੜੀ ਨੂੰ ਮਨਾਇਆ ਜਾਣਾ ਇਕ ਵਧੀਆ ਕਦਮ ਹੈ।