ਜਲੰਧਰ ਛਾਉਣੀ ’ਚ ਚੱਲੀ ਗੋਲ਼ੀ, ਗਲੇ ’ਚੋਂ ਹੋਈ ਆਰ-ਪਾਰ, ਨਾਇਬ ਸੂਬੇਦਾਰ ਦੀ ਮੌਤ
Wednesday, Dec 22, 2021 - 02:29 PM (IST)
ਜਲੰਧਰ (ਮਹੇਸ਼)–129 ਸਾਟਾ ਰੈਜੀਮੈਂਟ ਜਲੰਧਰ ਕੈਂਟ ’ਚ ਤਾਇਨਾਤ ਫ਼ੌਜ ਦੇ ਇਕ ਨਾਇਬ ਸੂਬੇਦਾਰ ਦੀ ਆਪਣੀ ਰਾਈਫ਼ਲ ਵਿਚੋਂ ਚੱਲੀ ਗੋਲ਼ੀ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਜਲੰਧਰ ਕੈਂਟ ਦੇ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ 47 ਸਾਲ ਦੇ ਤਰਲੋਚਨ ਮਹੰਤਾ ਪੁੱਤਰ ਲਬਸ਼ਮੰਦਰਾ ਮਹੰਤਾ ਨਿਵਾਸੀ ਪਿੰਡ ਮੰਗਲਪੁਰ ਬਾਰੀਆ, ਜ਼ਿਲ੍ਹਾ ਕੰਦੂਜਰ (ਓਡਿਸ਼ਾ) ਹਾਲ ਵਾਸੀ ਜਲੰਧਰ ਕੈਂਟ ਵਜੋਂ ਹੋਈ ਹੈ। ਮ੍ਰਿਤਕ ਤਰਲੋਚਨ ਮਹੰਤਾ ਆਪਣੀ ਡਿਊਟੀ ਕਰਕੇ ਰਾਤ ਨੂੰ ਆਪਣੇ ਕੁਆਰਟਰ ਵਿਚ ਆਇਆ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ
ਸਵੇਰੇ ਉਹ ਡਿਊਟੀ ਲਈ ਤਿਆਰ ਹੋ ਰਿਹਾ ਸੀ ਕਿ ਅਚਾਨਕ ਉਸ ਦੀ ਰਾਈਫਲ ਵਿਚੋਂ ਗੋਲ਼ੀ ਚੱਲ ਗਈ, ਜਿਹੜੀ ਉਸ ਦੇ ਗਲੇ ਵਿਚੋਂ ਆਰ-ਪਾਰ ਹੋ ਗਈ। ਪੁਲਸ ਦੀ ਜਾਂਚ ਵਿਚ ਮ੍ਰਿਤਕ ਨੂੰ ਲੱਗੀ ਗੋਲੀ ਅਚਾਨਕ ਹੋਇਆ ਹਾਦਸਾ ਦੱਸਿਆ ਗਿਆ ਹੈ। ਮ੍ਰਿਤਕ ਫ਼ੌਜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮੌਤ ’ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਪ੍ਰਗਟਾਇਆ। ਇਸ ਕਾਰਨ ਥਾਣਾ ਕੈਂਟ ਦੀ ਪੁਲਸ ਨੇ ਮ੍ਰਿਤਕ ਦੇ ਬੇਟੇ ਅਤੁਲ ਮਹੰਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਉਸ ਦਾ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਬੇਅਦਬੀ ਦੀਆਂ ਘਟਨਾਵਾਂ ਮਗਰੋਂ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ