ਬਾਰਡਰ ’ਤੇ ਈ-ਪਾਸ ਦੀ ਜ਼ਬਰਦਸਤ ਚੈਕਿੰਗ, ਜਲੰਧਰ ਤੋਂ ਹਿਮਾਚਲ ਜਾਣ ਵਾਲੀਆਂ 50 ਫ਼ੀਸਦੀ ਬੱਸਾਂ ਦਾ ਪਰਿਚਾਲਨ ਰੱਦ

04/30/2021 12:12:36 PM

ਜਲੰਧਰ (ਪੁਨੀਤ)– ਉੱਤਰਾਖੰਡ, ਹਿਮਾਚਲ ਸਮੇਤ ਦੇਸ਼ ਦੇ ਕਈ ਬਾਰਡਰਾਂ ’ਤੇ ਈ-ਪਾਸ ਦੀ ਜ਼ਬਰਦਸਤ ਚੈਕਿੰਗ ਚੱਲ ਰਹੀ ਹੈ ਅਤੇ ਬਿਨਾਂ ਈ-ਪਾਸ ਦੇ ਸੂਬੇ ਵਿਚ ਦਾਖਲਾ ਨਹੀਂ ਦਿੱਤਾ ਜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਵਿਚ ਸਫ਼ਰ ਕਰਨ ਵਾਲੇ ਯਾਤਰੀ ਬਿਨਾਂ ਈ-ਪਾਸ ਦੇ ਹਿਮਾਚਲ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ’ਤੇ ਉਥੋਂ ਦੇ ਪ੍ਰਸ਼ਾਸਨ ਵੱਲੋਂ ਸਖ਼ਤੀ ਵਿਖਾਈ ਗਈ ਅਤੇ ਲੋਕਾਂ ਦੀ ਮੌਕੇ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਅੱਗੇ ਜਾਣ ਦਿੱਤਾ ਗਿਆ। ਇਸ ਕਾਰਨ ਬੱਸਾਂ ਨੂੰ ਲੰਮੇ ਸਮੇਂ ਤੱਕ ਉਡੀਕ ਕਰਨੀ ਪਈ ਅਤੇ ਈ-ਪਾਸ ਬਣਵਾ ਕੇ ਜਾਣ ਵਾਲੇ ਯਾਤਰੀਆਂ ਨੂੰ ਉਡੀਕ ਕਰਨ ਵਿਚ ਖਾਸੀ ਪ੍ਰੇਸ਼ਾਨੀ ਪੇਸ਼ ਆਈ।

ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ

PunjabKesari

ਉਥੇ ਹੀ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦੱਸ ਕੇ ਪੰਜਾਬ ਰੋਡਵੇਜ਼ ਵੱਲੋਂ ਹਿਮਾਚਲ ਜਾਣ ਵਾਲੀਆਂ 50 ਫ਼ੀਸਦੀ ਬੱਸਾਂ ਦਾ ਪਰਿਚਾਲਨ ਰੱਦ ਕਰ ਦਿੱਤਾ ਗਿਆ ਹੈ। ਇਸ ਲੜੀ ਵਿਚ ਜਲੰਧਰ ਡਿਪੂ-1 ਦੀਆਂ ਬੱਸਾਂ ਸ਼ੁੱਕਰਵਾਰ ਤੋਂ ਹਿਮਾਚਲ ਲਈ ਰਵਾਨਾ ਨਹੀਂ ਹੋਣਗੀਆਂ, ਜਦਕਿ ਡਿਪੂ-2 ਦੀਆਂ ਬੱਸਾਂ ਦਾ ਪਰਿਚਾਲਨ ਜਾਰੀ ਰਹੇਗਾ ਅਤੇ 50 ਫੀਸਦੀ ਬੱਸਾਂ ਹੀ ਚੱਲਣਗੀਆਂ।
ਸੂਤਰ ਦੱਸਦੇ ਹਨ ਕਿ ਡਿਪੂ-2 ਵੱਲੋਂ ਵੀ ਕਿਸੇ ਵੀ ਸਮੇਂ ਹਿਮਾਚਲ ਲਈ ਬੱਸਾਂ ਦਾ ਪਰਿਚਾਲਨ ਬੰਦ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਗੱਲ ਕਰੀਏ ਤਾਂ ਇਸ ਵਿਚ ਵੀ ਕਮੀ ਦਰਜ ਹੋਈ ਹੈ। ਵੀਰਵਾਰ ਨੂੰ ਹਿਮਾਚਲ ਤੋਂ ਸਿਰਫ ਕੁਝ ਬੱਸਾਂ ਹੀ ਜਲੰਧਰ ਬੱਸ ਅੱਡੇ ’ਚ ਵੇਖਣ ਨੂੰ ਮਿਲੀਆਂ। ਜਾਣਕਾਰ ਦੱਸਦੇ ਹਨ ਕਿ ਹਿਮਾਚਲ ਜਾਣ ਵਾਲੇ ਲੋਕ ਹੁਸ਼ਿਆਰਪੁਰ, ਰੋਪੜ ਅਤੇ ਨੰਗਲ ਆਦਿ ਤੋਂ ਹਿਮਾਚਲ ਲਈ ਬੱਸਾਂ ਲੈਂਦੇ ਹਨ ਪਰ ਇਸ ਲਈ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਹੀ ਜਾਣਾ ਬਿਹਤਰ ਹੋਵੇਗਾ ਕਿਉਂਕਿ ਪੰਜਾਬ ਦੇ ਕਈ ਡਿਪੂਆਂ ਵੱਲੋਂ ਹਿਮਾਚਲ ਲਈ ਪਰਿਚਾਲਨ ਘੱਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਸਿਵਲ ਸਰਜਨ ਦੇ ਹੁਕਮ, ਘਰਾਂ ’ਚ ਰੋਗੀਆਂ ਦੀ ਦੇਖਭਾਲ ਕਰ ਰਹੀਆਂ ਸੰਸਥਾਵਾਂ ਨੂੰ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ

PunjabKesari

ਹਿਮਾਚਲ ਦੇ ਕਈ ਬਾਰਡਰਾਂ ’ਤੇ ਆਈ. ਐੱਸ. ਬੀ. ਟੀ. ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਤੋਂ ਆਉਣ ਵਾਲੀਆਂ ਬੱਸਾਂ ਅਤੇ ਨਿੱਜੀ ਵਾਹਨਾਂ ਵਿਚ ਸਵਾਰ ਸਾਰੇ ਲੋਕਾਂ ਦਾ ਈ-ਪਾਸ ਚੈੱਕ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਆਪਣੇ ਨਿੱਜੀ ਵਾਹਨ ਵਿਚ ਜਾਣ ਵਾਲੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਊਨਾ ਦੇ ਅਜੌਲੀ ਬੈਰੀਅਰ ’ਤੇ ਡੂੰਘਾਈ ਨਾਲ ਈ-ਪਾਸ ਨੂੰ ਚੈੱਕ ਕੀਤਾ ਜਾ ਰਿਹਾ ਹੈ।
ਉਥੇ ਹੀ ਉੱਤਰਾਖੰਡ ਨੂੰ ਜਾਣ ਵਾਲੀਆਂ ਬੱਸਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। 50 ਫ਼ੀਸਦੀ ਤੋਂ ਜ਼ਿਆਦਾ ਸਵਾਰੀਆਂ ਹੋਣ ’ਤੇ ਬੱਸਾਂ ਦਾ ਚਲਾਨ ਕੀਤਾ ਜਾ ਰਿਹਾ ਹੈ ਅਤੇ ਐਂਟਰੀ ਪਾਸ ਵੀ ਚੈੱਕ ਕੀਤੇ ਜਾ ਰਹੇ ਹਨ। ਜਲੰਧਰ ਬੱਸ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਮੁਕਾਬਲੇ ਵੀਰਵਾਰ ਕੋਰੋਨਾ ਨੂੰ ਲੈ ਕੇ ਘੱਟ ਗੰਭੀਰਤਾ ਦੇਖੀ ਗਈ। ਕਈ ਯਾਤਰੀ ਅਤੇ ਬੱਸਾਂ ਦੇ ਚਾਲਕ ਬਿਨਾਂ ਮਾਸਕ ਦੇ ਘੁੰਮਦੇ ਨਜ਼ਰ ਆਏ ਜੋ ਕਿ ਘਾਤਕ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ

PunjabKesari

ਏ. ਸੀ. ਬੱਸਾਂ ਵਿਚ ਮਾਸਕ ਪਹਿਨਣ ਪ੍ਰਤੀ ਧਿਆਨ ਨਹੀਂ
ਉਥੇ ਹੀ ਵੇਖਣ ਵਿਚ ਆ ਰਿਹਾ ਹੈ ਕਿ ਜੋ ਏ. ਸੀ. ਬੱਸਾਂ ਜਲੰਧਰ ਬੱਸ ਅੱਡੇ ਤੋਂ ਦੂਸਰੇ ਸ਼ਹਿਰਾਂ ਨੂੰ ਰਵਾਨਾ ਹੋ ਰਹੀਆਂ ਹਨ, ਉਸ ਵਿਚ ਬੈਠੇ ਲੋਕ ਮਾਸਕ ਪਹਿਨਣ ਪ੍ਰਤੀ ਜ਼ਿਆਦਾ ਗੰਭੀਰਤਾ ਨਹੀਂ ਦਿਖਾ ਰਹੇ। ਜਾਣਕਾਰਾਂ ਦਾ ਕਹਿਣਾ ਹੈ ਕਿ ਖੁੱਲ੍ਹੀ ਬੱਸ ਦੇ ਮੁਕਾਬਲੇ ਬੰਦ ਬੱਸ ਵਿਚ ਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਕੋਵਿਡ ਰੋਗੀਆਂ ਲਈ ਤਿਆਰ ਕਰਵਾਏ 1 ਲੱਖ ਬੈਗ, ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਇਹ ਹੁਕਮ

PunjabKesari

ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ ਦੀ ਉਲੰਘਣਾ
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਜੋ ਵਿਅਕਤੀ ਬਿਨਾਂ ਮਾਸਕ ਦੇ ਆਵੇਗਾ, ਉਸਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਇਸ ਦੇ ਉਲਟ ਬੱਸ ਅੱਡੇ ਵਿਚ ਬਿਨਾਂ ਮਾਸਕ ਦੇ ਆਉਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਇਹੀ ਨਹੀਂ, ਟਿਕਟਾਂ ਕੱਟਣ ਵਾਲੇ ਕਈ ਵਿਅਕਤੀਆਂ ਦੁਆਰਾ ਵੀ ਮਾਸਕ ਨਹੀਂ ਪਹਿਨਿਆ ਹੁੰਦਾ।

ਇਹ ਵੀ ਪੜ੍ਹੋ : PGI 'ਚ ਦਾਖ਼ਲ ਜਬਰ-ਜ਼ਿਨਾਹ ਪੀੜਤਾ 7 ਸਾਲਾ ਬੱਚੀ ਇਕ ਮਹੀਨੇ ਤੋਂ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ

ਦੁਕਾਨਦਾਰ ਮਾਸਕ ਪਹਿਨ ਕੇ ਖੁਦ ਕਰਨ ਆਪਣੀ ਸੁਰੱਖਿਆ
ਬੱਸ ਅੱਡੇ ਵਿਚ ਦੁਕਾਨਾਂ ਚਲਾਉਣ ਵਾਲੇ ਲੋਕ ਆਪਣੀ ਸੁਰੱਖਿਆ ਪ੍ਰਤੀ ਜ਼ਿਆਦਾ ਧਿਆਨ ਦਿੰਦੇ ਨਜ਼ਰ ਨਹੀਂ ਆਉਂਦੇ। ਜਾਣਕਾਰਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਵਾਲੇ ਉਕਤ ਲੋਕ ਮਿਹਨਤ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਗਾਹਕਾਂ ਨੂੰ ਬੁਲਾਉਣ ਲਈ ਉਹ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਦੁਕਾਨਦਾਰ ਅਤੇ ਕੰਮ ਕਰਨ ਵਾਲੇ ਲੋਕ ਦੂਜੇ ਲੋਕਾਂ ਦੇ ਸੰਪਰਕ ਵਿਚ ਆਉਂਦੇ ਹਨ। ਕਈ ਵਾਰ ਇਨ੍ਹਾਂ ਕੋਲ ਸੈਨੇਟਾਈਜ਼ਰ ਦੀ ਵਰਤੋਂ ਕਰਨ ਦਾ ਸਮਾਂ ਨਹੀਂ ਹੁੰਦਾ। ਅਜਿਹੇ ਹਾਲਾਤ ਵਿਚ ਇਨ੍ਹਾਂ ਨੂੰ ਮਾਸਕ ਦੀ ਵਰਤੋਂ ਕਰ ਕੇ ਖ਼ੁਦ ਦੀ ਸੁਰੱਖਿਆ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਆਦਮਪੁਰ ਤੋਂ ਦਿੱਲੀ, ਮੁੰਬਈ ਤੇ ਜੈਪੁਰ ਲਈ ਸਪਾਈਸ ਜੈੱਟ ਦੀ ਫਲਾਈਟ ਰਹੇਗੀ ਰੱਦ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News